ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਿੰਧ ਦਾ ਇੱਕ ਨਗਰ, ਜੋ ਸੱਖਰ ਜਿਲੇ ਵਿੱਚ ਹੈ. ਇਹ ਵਪਾਰ ਦਾ ਪ੍ਰਸਿੱਧ ਅਸਥਾਨ ਹੈ. ਇੱਥੇ ਭਾਈ ਗੁਰੁਦਾਸ ਉਦਾਸੀਨ ਸਾਧੁ ਵਡੀ ਕਰਣੀ ਵਾਲੇ ਹੋਏ ਹਨ, ਜਿਨ੍ਹਾਂ ਦੀ ਖੱਟ ਵਾਲੀ ਧਰਮਸ਼ਾਲਾ ਬਹੁਤ ਮਸ਼ਹੂਰ ਹੈ. ਹੁਣ ਭੀ ਇਸ ਥਾਂ ਗੁਰੁਸਿੱਖੀ ਦਾ ਲੋਕਾਂ ਨੂੰ ਬਹੁਤ ਪ੍ਰੇਮ ਹੈ. ਭਾਈ ਗੁਰੁਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਯਾਯ (पर्याय ) ਭੀ ਲਿਖੇ ਹਨ.


ਵਿ- ਸ਼ਿਕਾਰ ਖੇਡਣ ਵਾਲਾ। ੨. ਖ਼ਾ. ਵਿਭਚਾਰੀ. ਪਰਇਸਤ੍ਰੀਗਾਮੀ.


ਉਹ ਪੰਛੀ, ਜੋ ਸ਼ਿਕਾਰ ਕਰਦੇ ਹਨ। ੨. ਉਹ ਪੰਛੀ ਜਿਨ੍ਹਾਂ ਨੂੰ ਪਾਲਕੇ ਅਤੇ ਸਿਖਾਕੇ ਜੀਵਾਂ ਦਾ ਸ਼ਿਕਾਰ ਕੀਤਾ ਜਾਵੇ. ਜੋ ਖਾਸ ਕਰਕੇ ਪੰਛੀ ਸ਼ਿਕਾਰ ਲਈ ਰੱਖੇ ਜਾਂਦੇ ਹਨ ਉਨ੍ਹਾਂ ਵਿਚੋਂ ਬਾਜ਼, ਜੁਰਰਾ, ਬਾਸ਼ਾ, ਬਸ਼ੀਨ, ਸ਼ਿਕਰਾ, ਚਿਪਕ, ਬੇਸਰਾ, ਧੂਤੀ (ਅਥਵਾ ਤੂਧੀ) ਗੁਲਾਬਚਸ਼ਮ ਹਨ, ਅਰਥਾਤ ਗੁਲਾਬੀ ਝਲਕ ਨਾਲ ਪੀਲੀ ਅੱਖ ਵਾਲੇ ਹਨ, ਅਰ ਚਰਗ, ਚਰਗੇਲਾ, ਲਗੜ, ਝਗੜ, ਤੁਰਮਤੀ, ਤੁਰਮਤਾ, ਬਹਰੀ, ਬਹਰੀਬੱਚਾ, ਕੁਹੀ, ਕੋਹੀਲਾ, ਛਿੱਕੁਲ, ਢੇਡੀ, ਉਕਾਬ, ਕੁਰਲ, ਸ੍ਯਾਹਚਸ਼ਮ ਹਨ, ਸ੍ਯਾਹਚਸ਼ਮ ਨਾਲੋਂ ਗੁਲਾਬਚਸ਼ਮ ਜਾਦਾ ਵਫਾਦਾਰ ਹੁੰਦੇ ਹਨ।#ਸ਼ਿਕਾਰੀ ਪੰਛੀਆਂ ਦੀ ਮਦੀਨ ਨੂੰ ਨਰ ਵਾਂਙ ਬੁਲਾਇਆ ਜਾਂਦਾ ਹੈ, ਜੈਸੇ- ਬਾਜ਼ ਬਹੁਤ ਅੱਛਾ ਸ਼ਿਕਾਰ ਕਰਦਾ ਹੈ, ਸ਼ਿਕਰਾ ਸ਼ਿਕਾਰ ਤੇ ਛੱਡਿਆ ਹੈ ਆਦਿ. ਸ਼ਿਕਾਰੀ ਪੰਛੀਆਂ ਦੇ ਨਰ, ਮਦੀਨ ਨਾਲੋਂ ਕੱਦ ਵਿੱਚ ਛੋਟੇ ਹੁੰਦੇ ਹਨ, ਇਸ ਦੇ ਉਲਟ ਹੋਰ ਪੰਛੀਆਂ ਦਾ ਨਰ ਕੱਦ ਵਿੱਚ ਵਡਾ ਹੋਇਆ ਕਰਦਾ ਹੈ. ਸ਼ਿਕਾਰੀ ਪੰਛੀ ਕੇਵਲ ਮਾਸ ਖਾਕੇ ਗੁਜਾਰਾ ਕਰਦੇ ਹਨ ਬੱਚੇ ਨੂੰ ਭੀ ਮਾਸ ਨਾਲ ਹੀ ਪਾਲਦੇ ਹਨ. ਜਦ ਬੱਚਾ ਬਹੁਤ ਛੋਟਾ ਹੁੰਦਾ ਹੈ ਤਾਂ ਆਪਣੇ ਮੇਦੇ ਵਿੱਚੋਂ ਅਧਪਚਿਆ ਮਾਸ ਉਗਲਕੇ ਉਸ ਨੂੰ ਖਵਾਉਂਦੇ ਹਨ.#ਦਸਮਗ੍ਰੰਥ ਵਿੱਚ ਸ਼ਿਕਾਰੀ ਪੰਛੀਆਂ ਦੇ ਕੁਝ ਨਾਉਂ ਇਕ ਸਵੈਯੇ ਵਿੱਚ ਆਏ ਹਨ ਯਥਾ-#ਬੇਸਰੇ ਔਰ ਕੁਹੀ ਬਹਰੀ ਅਰੁ#ਬਾਜ ਜੁਰੇ ਬਹੁਤੇ ਸੰਗ ਲੀਨੇ,#ਬਾਸ਼ੇ ਘਨੇ ਲਗਰਾ ਚਰਗੇ#ਸ਼ਿਕਰੇਨ ਕੇ ਫੇਟ ਭਲੀ ਬਿਧਿ ਕੀਨੇ,#ਧੂਤੀ ਉਕਾਬ ਬਸੀਨਨ ਕੋ ਸਜ#ਕੰਠ ਜਗੋਲਨ ਦ੍ਵਾਲ ਨਵੀਨੇ,#ਜਾਂਕਹੁ ਹੇਰ ਚਲਾਵਤ ਭੇ ਤਿਨ#ਪੰਛਿਨ ਤੇ ਇਕ ਜਾਨ ਨ ਦੀਨੇ.#(ਕ੍ਰਿਸਨਾਵ) ੨੦੯੦#ਇਨ੍ਹਾਂ ਪੰਛੀਆਂ ਦਾ ਹਾਲ ਅੱਖਰਕਰਮ ਅਨੁਸਾਰ ਇਸ ਕੋਸ਼ ਵਿੱਚ ਵੇਖੋ.


ਫ਼ਾ. [شکوہ] ਸੰਗ੍ਯਾ- ਡਰ. ਖ਼ੌਫ਼। ੨. ਦੇਖੋ, ਸ਼ੁਕੋਹ.


ਫ਼ਾ. [شکنج] ਸੰਗ੍ਯਾ- ਚੂੰਢੀ ਭਰਨੀ. ਚੂੰਢੀ ਵੱਢਣ ਦੀ ਕ੍ਰਿਯਾ। ੨. ਮਰੋੜਨਾ. ਪੇਚ ਦੇਣਾ.


ਸੰ. ਸੰਗ੍ਯਾ- ਸ਼ਿਖੀ (ਮੋਰ) ਹੈ ਜਿਸ ਦੀ ਸਵਾਰੀ. ਸ਼ਿਵਪੁਤ੍ਰ ਖੜਾਨਨ.#ਕਾਰਤਿਕੇਯ. "ਸਿਵ ਸਿਖਿਬਾਹਨ ਗਨ ਸਹਿਤ ਆਏ ਰਨ ਰਿਸ ਧਾਰ." (ਕ੍ਰਿਸਨਾਵ)


ਫ਼ਾ. [شگاف] ਸੰਗ੍ਯਾ- ਤੇੜ. ਦਰਾਰ. ਦਰਜ਼. ਮੋਰੀ. ਮੋਘਾ.


ਵਿ- ਖਿੜਿਆ. ਦੇਖੋ, ਸ਼ਿਗੁਫ਼ਤਨ.


ਫ਼ਾ. [ثگفتہ] ਵਿ- ਖਿੜਿਆ ਹੋਇਆ.