ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕੋਦੰਡ (ਧਨੁਖ) ਰੱਖਣ ਵਾਲੀ, ਸੈਨਾ. (ਸਨਾਮਾ)


ਸੰਗ੍ਯਾ- ਕੋਟਿ. ਕ੍ਰੋੜ. "ਸਿਮਰਹਿ ਦੇਵਤੇ ਕੋੜ ਤੇਤੀਸਾ." (ਮਾਰੂ ਸੋਲਹੇ ਮਃ ੫) ੨. ਸੰ. ਕ੍ਰੋਡ. ਸੂਰ. "ਧੌਲ ਧੜਹੜ੍ਯੋ, ਕਾਗੜਦੀ ਕੋੜੰਭਿ ਕੜਕ੍ਯੋ." (ਰਾਮਾਵ) ਰਾਮ ਦੇ ਯੁੱਧ ਸਮੇਂ ਧਵਲ ਦਹਿਲਗਿਆ ਅਤੇ ਵਰਾਹ ਦੀ ਪਿੱਠ ਭੀ ਕੜਕਉੱਠੀ.


ਸੰਗ੍ਯਾ- ਕੁਟੰਬ. ਪਰਿਵਾਰ. ਕੁੰਬਾ. "ਇਕਵਾਕੀ ਕੋੜਮਾ ਵਿਚਾਰੀ।" (ਭਾਗੁ)


ਸੰਗ੍ਯਾ- ਕੋਟਿ. ਕ੍ਰੋੜ. "ਤੀਨ ਦੇਵ ਅਰੁ ਕੋੜਿ ਤੇਤੀਸਾ." (ਗੂਜ ਮਃ ੫)


ਸੰਗ੍ਯਾ- ਵੀਹ ਦਾ ਸਮੁਦਾਯ. ਬੀਸੀ। ੨. ਕ੍ਰੋੜਹਾ. ਭਾਵ- ਅਨੰਤ. "ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ." (ਵਾਰ ਜੈਤ)


ਕ੍ਰੋੜ (ਸੂਰ) ਭੀ. ਦੇਖੋ, ਕੋੜ ੨.


ਸੰਗ੍ਯਾ- ਕੁਸ੍ਠ. ਦੇਖੋ, ਗਲਿਤਕੁਸ੍ਠ.