ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਖ਼ਾਕ ਦੀ ਪੁਤਲੀ. ਮਿੱਟੀ ਦੀ ਗੁੱਡੀ. ਭਾਵ- ਦੇਹ. "ਛਾਰ ਕੀ ਪੁਤਰੀ ਪਰਮਗਤਿ ਪਾਈ." (ਬਾਵਨ)


ਸੰਗ੍ਯਾ- ਕ੍ਸ਼ਾਰਤਾ. ਖਾਰਾਪਨ. "ਲਵਨ ਛਾਰਤਾ ਸਾਗਰ ਮਾਹੀ." (ਸਲੋਹ)


ਦੇਖੋ, ਛਾਰ ੬. "ਹਉ ਚਰਨਕਮਲ ਪਗ ਛਾਰਾ." (ਸੂਹੀ ਛੰਤ ਮਃ ੫) ੨. ਸੰ. ਸ਼ਾਰਾ. ਇੱਕ ਕਾਉਂ ਦੀ ਜਾਤਿ. "ਇੱਲ ਮਲਾਲੀ ਗਿੱਦੜ ਛਾਰਾ." (ਭਾਗੁ) ਚੀਲ੍ਹ, ਸ਼੍ਯਾਮਾ ਚਿੜੀ, ਗਿੱਦੜ ਅਤੇ ਕਾਉਂ. ਵਹਿਮੀ ਲੋਕ ਇਨ੍ਹਾਂ ਦੀ ਬੋਲੀ ਅਥਵਾ ਦਰਸ਼ਨ ਤੋਂ ਸ਼ੁਭ ਅਸ਼ੁਭ ਫਲ ਮੰਨਦੇ ਹਨ.


ਸੰਗ੍ਯਾ- ਕ੍ਸ਼ਾਰ. ਖਾਰਾ ਪਦਾਰਥ। ੨. ਨਮਕ. ਲੂਣ। ੩. ਸੁਹਾਗਾ। ੪. ਸੱਜੀ। ੫. ਭਸਮ. ਸੁਆਹ. "ਸਿਰਿ ਭੀ ਫਿਰਿ ਪਾਵੈ ਛਾਰੁ." (ਵਾਰ ਕਾਨ ਮਃ ੪) ੬. ਰਜ. ਧੂਲਿ (ਧੂੜ). "ਛਛਾ! ਛਾਰੁ ਹੋਤ ਤੇਰੇ ਸੰਤਾ." (ਬਾਵਨ) ੭. ਛਾਲ. ਟਪੂਸੀ. "ਮਾਰ ਛਾਰ ਗਾ ਅਗਨਿ ਮਝਾਰਾ." (ਨਾਪ੍ਰ) ੮. ਛਾਇਆ. "ਉਲਟਤ ਜਾਤ ਬਿਰਖ ਕੀ ਛਾਰਹੁ." (ਸਵੈਯੇ ਸ੍ਰੀ ਮੁਖਵਾਕ ਮਃ ੫); ਦਖੋ, ਛਾਰ ੫- ੬.


ਸੰ. ਛਿਲਕਾ. ਛਿੱਲ. ਬਲਕਲ। ੨. ਸੰ. त्फाल ਉਤ੍‌ਫਾਲ. ਸੰਗ੍ਯਾ- ਟਪੂਸੀ. ਕੁਦਾੜੀ. "ਸਭਨਾ ਛਾਲਾ ਮਾਰੀਆ." (ਵਾਰ ਆਸਾ)


ਸੰ. ਕ੍ਸ਼ਾਲਨ. ਸੰਗ੍ਯਾ- ਧੋਣਾ। ੨. ਪਾਣੀ ਵਿੱਚ ਮੈਲੇ ਵਸਤ੍ਰ ਨੂੰ ਝਕਝੋਲਣਾ.


ਦੇਖੋ, ਚਾਲਨੀ ਅਤੇ ਛਲਨੀ.