ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
open, spacious, commodious; also ਫ਼ਰਾਖ਼
ਵਿ- ਫ਼ਾਦਲ. ਫਾਜਲ. ਵਾਧੂ ਜੋ ਕੰਮ ਵਿੱਚ ਆਉਣ ਤੋਂ ਬਚ ਰਹੇ। ੨. ਨਿਕੰਮਾ.
ਸੰਗ੍ਯਾ- ਫਫੋਲਾ. ਛਾਲਾ. "ਪਾਇਨ ਪਰੇ ਫਾਲਰੇ ਘਨੇ." (ਗੁਪ੍ਰਸੂ)
ਸੰ. ਫਾਲ. ਸੰਗ੍ਯਾ- ਹਲ ਦੀ ਚਊ ਅੱਗੇ ਲੱਗਾ ਲੋਹੇ ਦਾ ਤਿੱਖਾ ਫਲ.
ਫੈਲਿਆ. "ਚੰਦਨ ਵਾਸ ਵਣਸਪਤਿ ਫਾਲਿਆ." (ਭਾਗੁ)
ਫ਼ਾ. [فاواہ] ਵਿ- ਸ਼ਰਮਿੰਦਾ। ੨. ਮਾਨ ਪ੍ਰਤਿਸ੍ਠਾ ਰਹਿਤ. ਅਪਮਾਨਿਤ. "ਫਾਵਾ ਹੁਇਕੈ ਉਠਿ ਘਰਿ ਆਇਆ." (ਵਾਰ ਗਉ ੧. ਮਃ ੪)
ਫਾਵਾ ਦਾ ਇਸਤ੍ਰੀਲਿੰਗ. "ਫਾਵੀ ਹੋਈ ਭਾਲ." (ਵਾਰ ਰਾਮ ੧. ਮਃ ੩) ਦੇਖੋ, ਫਾਵਾ.