ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦੇਖੋ, ਪਉਣਾ. "ਕਾਰਜੁ ਸਾਢੇ ਤੀਨਿ ਹਥ, ਘਨੀ ਤ ਪਉਨੇ ਚਾਰਿ." (ਸ. ਕਬੀਰ) ਭਾਵ- ਬਹੁਤੀ ਲੰਮੀ ਕ਼ਬਰ ਹੋਵੇ, ਤਦ ਪੌਣੇ ਚਾਰ ਹੱਥ ਦੀ ਬਹੁਤ ਹੈ.
ਸੰ. ਪੁਰਾਤਨ. ਵਿ- ਪੁਰਾਣਾ. ਪ੍ਰਾਚੀਨ। ੨. ਅਨਾਦਿ. ਦੇਖੋ, ਪਊਰਾਤਨ। ੩. ਸੰਗ੍ਯਾ- ਕਰਤਾਰ. ਪਾਰਬ੍ਰਹਮ.
ਸੰਗ੍ਯਾ- ਪਾਯ (ਪੈਰ) ਨਾਲ ਲੱਗਿਆ ਰਹਿਣ ਵਾਲਾ, ਜੂਤਾ. ਜੋੜਾ. ਪਾਪੋਸ਼. "ਪਉਲੀ ਪਉਦੀ ਫਾਵਾ ਹੋਇਕੈ ਉਠਿ ਘਰਿ ਆਇਆ." (ਵਾਰ ਗਉ ੧. ਮਃ ੪) ਪੌਲੀਂ ਪੈਂਦੀਂ। ੨. ਰੁਪਯੇ ਦਾ ਚੌਥਾ ਭਾਗ. ਏਕ ਪਾਦ. ਚੁਆਨੀ. ਪੋਲੀ. ਪਾਉਲੀ.
ਦੇਖੋ, ਪਉਲਾ ੨। ੨. ਪਉਲੀਂ. ਦੇਖੋ, ਪਉਲਾ ੧.
low-spirited, demoralised, disheartened, depressed; coward
lowness; decline; depression