ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਜਾਬ ਵਿੱਚ ਸਿਮਲਾ ਜਿਲੇ ਦੀ ਇੱਕ ਪਹਾੜੀ ਰਿਆਸਤ. ਗੁਰੂ ਨਾਨਕਦੇਵ ਬਸ਼ਹਰ ਪਧਾਰੇ ਹਨ. ਦੇਖੋ, ਪਾਖਰ। ੨. [بوشہر] ਬੁਸ਼ਹਰ Bushire ਫ਼ਾਰਸ ਦਾ ਇੱਕ ਪ੍ਰਸਿੱਧ ਸ਼ਹਰ ਅਤੇ ਪੋਰਟ. ਸਤਿਗੁਰੂ ਨਾਨਕਦੇਵ ਇੱਥੇ ਭੀ ਵਿਚਰੇ ਹਨ. ਸਾਖੀਆਂ ਵਿੱਚ ਇਹ ਦੋਵੇਂ ਨਾਮ ਰਲਮਿਲ ਗਏ ਹਨ.


ਦੇਖੋ, ਵਸ ਅਤੇ ਵਸ਼। ੨. ਫ਼ਾ. [بس] ਵਿ- ਭਰਪੂਰ. ਬਹੁਤ. ਕਾਫ਼ੀ. । ੩. ਵ੍ਯ. ਸਿਰਫ਼. ਕੇਵਲ। ੪. ਅਲੰ. ਬੱਸ। ੫. ਖ਼ਤਮ. ਸਮਾਪ੍ਤ.


ਵਸਦਾ ਹੈ. "ਬਸਇ ਕਰੋਧੁ ਸਰੀਰਿ ਚੰਡਾਰਾ" (ਸੂਹੀ ਅਃ ਮਃ ੫)


ਵਸੋ, ਰਹੋ। ੨. ਵਸਾਂਗਾ. ਰਹਾਂਗਾ. "ਬਾਬਾ! ਅਬ ਨ ਬਸਉਂ ਇਹ ਗਾਉ" (ਮਾਰੂ ਕਬੀਰ) ਗ੍ਰਾਮ ਤੋਂ ਭਾਵ ਦੇਹ ਹੈ.


same as ਗੁਜਾਰਾ , ਨਿਰਬਾਹ


ਵਸਦਾ ਹੈ. "ਭਖਸਿ ਸਿਬਾਲੁ ਬਸਸਿ ਨਿਰਮਲ ਜਲ." (ਮਾਰੂ ਮਃ ੧) ੨. ਦੇਖੋ, ਵਸਸੀ.