ਦੇਖੋ, ਆਰਯਸਮਾਜ.
ਵਿ- ਦਯਾਰੂਪ. ਜਿਸ ਵਿੱਚ ਦਯਾ ਦੀ ਪ੍ਰਧਾਨਤਾ ਹੈ। ੨. ਸੰਗ੍ਯਾ- ਕਰਤਾਰ.
ਵਿ- ਦਯਾਲੁ. ਰਹ਼ੀਮ. "ਹਰਿ ਗੁਰੁ ਦਯਾਰੰ." (ਸਹਸ ਮਃ ੫) ੨. ਸੰਗ੍ਯਾ- ਦੇਵਦਾਰੁ। ੩. ਅ਼. [دیار] ਘਰ। ੪. ਦੇਸ਼. ਮੁਲਕ. ਵਲਾਇਤ.
ਜਾਤੀਮਲਕ ਦਾ ਪੁਤ੍ਰ ਦਸ਼ਮੇਸ਼ ਦਾ ਸੇਵਕ ਬ੍ਰਾਹਮਣ, ਜਿਸ ਨੇ ਭੰਗਾਣੀ ਦੇ ਜੰਗ ਵਿੱਚ ਵਡੀ ਵੀਰਤਾ ਨਾਲ ਸ਼ਤ੍ਰੁਆਂ ਦਾ ਮੁਕਾਬਲਾ ਕੀਤਾ, ਵਿਚਿਤ੍ਰ ਨਾਟਕ ਦੇ ਅੱਠਵੇਂ ਅਧ੍ਯਾਯ ਵਿੱਚ ਲਿਖਿਆ ਹੈ:-#"ਕੁਪ੍ਯੋ ਦੇਵਤੇਸੰ ਦਯਾਰਾਮ ਜੁੱਧੰ,#ਕਿਯੋ ਦ੍ਰੋਣਕੀ ਜ੍ਯੋਂ ਮਹਾਂ ਜੁੱਧ ਸੁੱਧੰ."
ਬਿਝੜਵਾਲ ਦਾ ਪਹਾੜੀ ਸਰਦਾਰ, ਜਿਸ ਦਾ ਜਿਕਰ ਨਾਦੌਨ ਦੇ ਜੰਗ ਵਿੱਚ ਆਇਆ ਹੈ. ਵਿਚਿਤ੍ਰ ਨਾਟਕ ਵਿੱਚ ਪਾਠ ਹੈ:-#"ਤਹਾਂ ਏਕ ਬਾਜ੍ਯੋ ਮਹਾ ਬੀਰ ਦਯਾਲੰ,#ਰਖੀ ਲਾਜ ਜੌਨੈ ਸਭੈ ਬਿਝੜਵਾਲੰ."#੨. ਪੇਸ਼ਾਵਰ ਨਿਵਾਸੀ ਇੱਕ ਪ੍ਰੇਮੀ ਕਰਨੀ ਵਾਲਾ ਗੁਰਸਿੱਖ, ਜੋ ਬਾਬਾ ਦਯਾਲ ਨਾਮ ਤੋਂ ਪ੍ਰਸਿੱਧ ਹੈ. ਇਸ ਨੇ ਰਾਵਲਪਿੰਡੀ ਵਿੱਚ ਰਹਿਕੇ ਸਿੱਖ ਧਰਮ ਦਾ ਉੱਤਮ ਪ੍ਰਚਾਰ ਕੀਤਾ. ਇਸ ਦੀ ਸੰਪ੍ਰਦਾਯ ਦੇ ਸਿੱਖ "ਨਿਰੰਕਾਰੀਏ" ਸੱਦੀਦੇ ਹਨ, ਦੇਖੋ, ਨਿਰੰਕਾਰੀਏ। ੩. ਦੇਖੋ, ਦਯਾਲੁ.
ਭਾਈ ਰੂਪਚੰਦ ਦਾ ਪੋਤਾ ਅਤੇ ਭਾਈ ਧਰਮਸਿੰਘ ਦਾ ਸੁਪੁਤ੍ਰ. ਰਾਜ ਨਾਭਾ ਵਿੱਚ ਇਸ ਮਹਾਤਮਾ ਦਾ ਆਬਾਦ ਕੀਤਾ ਹੋਇਆ ਦਯਾਲਪੁਰਾ ਪਿੰਡ ਹੈ. ਬਾਗੜੀਆਂ ਵਾਲੇ ਭਾਈਸਾਹਿਬ ਇਸੇ ਬਜ਼ੁਰਗ ਦੀ ਸੰਤਾਨ ਹਨ. ਦੇਖੋ, ਦਯਾਲਪੁਰਾ ਅਤੇ ਰੂਪਚੰਦ ਭਾਈ. ੨. ਸੁਰਸਿੰਘ ਦਾ ਵਸਨੀਕ ਸਿੱਧੂ ਜੱਟ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਸ੍ਵਾਮੀ ਤੋਂ ਅਮ੍ਰਿਤ ਛਕਕੇ ਵਡਾ ਧਰਮਵੀਰ ਹੋਇਆ. ਇਹ ਆਨੰਦਪੁਰ ਦੇ ਜੰਗਾਂ ਵਿੱਚ ਖ਼ਾਲਸੇ ਦੀ ਸੈਨਾ ਨਾਲ ਮਿਲਕੇ ਜਾਲਮਾਂ ਨਾਲ ਵਡੀ ਬਹਾਦੁਰੀ ਨਾਲ ਲੜਦਾ ਰਿਹਾ। ੩. ਦੇਖੋ, ਜਹਾਨਖ਼ਾਨ.
ਇਹ ਭਾਈ ਭਗਤੂ ਦਾ ਪੋਤਾ ਗੌਰੇ ਦਾ ਪੁਤ੍ਰ ਸੀ, ਜੋ ਭੁੱਚੋ ਪਿੰਡ ਵਿੱਚ ਰਹਿਂਦਾ ਸੀ. ਜਦ ਦਸ਼ਮੇਸ਼ ਦਮਦਮੇ ਠਹਿਰੇ, ਤਦ ਇਹ ਸੇਵਾ ਵਿੱਚ ਹਾਜਿਰ ਹੋਇਆ. ਮਹਾਰਾਜਾ ਨੇ ਅਮ੍ਰਿਤ ਛਕਣ ਲਈ ਫਰਮਾਇਆ, ਜਿਸ ਦੀ ਇਸ ਨੇ ਤਾਮੀਲ ਕੀਤੀ.
ਰਾਜ ਨਾਭਾ ਨਜਾਮਤ ਫੂਲ ਵਿੱਚ ਭਾਈ ਰੂਪਚੰਦ ਦੀ ਵੰਸ਼ ਦੇ ਭੂਸਣ ਬਾਬਾ ਦਯਾਲਸਿੰਘ ਦਾ ਵਸਾਇਆ ਪਿੰਡ. ਜਿਸ ਸਮੇਂ ਇੱਥੇ ਦਸ਼ਮੇਸ਼ ਨੇ ਚਰਣ ਪਾਏ ਹਨ, ਉਸ ਵੇਲੇ ਇਹ ਜ਼ਮੀਨ ਕਾਂਗੜ ਗ੍ਰਾਮ ਨਾਲ ਸ਼ਾਮਿਲ ਸੀ ਅਤੇ ਦਯਾਲਪੁਰਾ ਪਿੱਛੋਂ ਆਬਾਦ ਹੋਇਆ ਹੈ. ਇਹ ਜ਼ਮੀਨ ਰਾਯਜੋਧ ਅਤੇ ਉਸ ਦੀ ਔਲਾਦ ਦੇ ਕ਼ਬਜੇ ਰਹੀ ਹੈ, ਜਿਨ੍ਹਾਂ ਨੇ ਛੀਵੇਂ ਸਤਿਗੁਰੂ ਅਤੇ ਦਸ਼ਮੇਸ਼ ਦੀ ਤਨ ਮਨ ਤੋਂ ਸੇਵਾ ਕੀਤੀ, ਇੱਥੇ ਦੋ ਗੁਰਦ੍ਵਾਰੇ ਹਨ- ਇੱਕ ਉਹ ਅਸਥਾਨ ਜਿੱਥੇ ਬੈਠਕੇ ਕਲਗੀਧਰ ਨੇ ਔਰੰਗਜ਼ੇਬ ਨੂੰ ਜਫ਼ਰਨਾਮਹ ਲਿਖਿਆ ਹੈ. ਹੁਣ ਸੰਤ ਮਨੀਸਿੰਘ ਨੇ ਬਹੁਤ ਸੁੰਦਰ ਦਰਬਾਰ ਬਣਾ ਕੇ ਨਾਮ "ਜਫਰਨਾਮਾਹ ਸਾਹਿਬ" ਰੱਖਿਆ ਹੈ. ਰਿਆਸਤ ਨਾਭੇ ਵਲੋਂ ਇਸ ਗੁਰਦ੍ਵ੍ਹਾਰੇ ਨੂੰ ੭੦ ਘੁਮਾਉਂ ਜ਼ਮੀਨ ਮੁਆ਼ਫ਼ ਹੈ.#ਦੂਜਾ ਦਰਵਾਜਾ ਗੁਰੂ ਹਰਿਗੋਬਿੰਦ ਸਾਹਿਬ ਦਾ ਹੈ. ਰਾਯਜੋਧ ਦਾ ਪ੍ਰੇਮ ਦੇਖਕੇ ਜਦ ਗੁਰੂ ਸਾਹਿਬ ਕਾਂਗੜ ਠਹਿਰੇ ਹਨ, ਤਦ ਇੱਥੇ ਚਰਣ ਪਾਏ ਹਨ. ਜਿਸ ਜੰਡ ਨਾਲ ਗੁਰੂ ਸਾਹਿਬ ਦਾ ਘੋੜਾ ਬੱਝਾ ਸੀ ਉਹ ਹੁਣ ਮੌਜੂਦ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਰਾਮਪੁਰਾ ਫੂਲ ਤੋਂ ਸੋਲਾਂ ਮੀਲ ਉੱਤਰ ਹੈ। ੨. ਜਿਲਾ ਗੁੜਗਾਂਵਾਂ, ਤਸੀਲ ਬਲਬਗੜ੍ਹ ਦਾ ਇੱਕ ਪਿੰਡ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਤੋਂ ਆਉਂਦੇ ਵਿਰਾਜੇ ਹਨ। ੩. ਦੇਖੋ, ਦਯਾਲਪੁਰਾ ਸੋਢੀਆਂ.
ਇੱਕ ਪਿੰਡ, ਜੋ ਰਿਆਸਤ ਪਟਿਆਲਾ, ਤਸੀਲ ਰਾਜਪੁਰਾ, ਥਾਣਾ ਲਾਲੜੂ ਵਿੱਚ ਛੱਤ ਬਨੂੜ ਦੇ ਨੇੜੇ ਹੈ. ਇਹ ਪਿੰਡ ਮਹਾਰਾਜਾ ਸਾਹਿਬ ਸਿੰਘ ਜੀ ਪਟਿਆਲਾਪਤਿ ਨੇ ਕੀਰਤਪੁਰ ਦੇ ਸੋਢੀਆਂ ਨੂੰ ਸੰਮਤ ੧੮੫੮ ਵਿੱਚ ਅਰਦਾਸ ਕਰਾਇਆ.#ਇਹ ਸੋਢੀ ਬੀਬੀ ਰੂਪਕੌਰ (ਗੁਰੂ ਹਰਿਰਾਇ ਸਾਹਿਬ ਦੀ ਪਾਲਿਤ ਪੁਤ੍ਰੀ) ਦੀ ਵੰਸ਼ ਹਨ. ਇਨ੍ਹਾਂ ਦੇ ਵੱਡੇ ਮਨੀਮਾਜਰੇ ਮਾਤਾ ਰਾਜਕੌਰ ਦੇ ਅਸਥਾਨ ਦੇ ਪੁਜਾਰੀ ਸਨ. ਉੱਥੇ ਚੰਗਾ ਨਿਰਬਾਹ ਨਾ ਹੋਣ ਕਰਕੇ ਰਿਆਸਤ ਨੇ ਇਹ ਪਿੰਡ ਦਿੱਤਾ. ਦੇਖੋ, ਰੂਪਕੌਰ.
ਸੀਤਲਪੁਰੀ ਸੰਨ੍ਯਾਸੀ ਦਾ ਚੇਲਾ, ਜੋ ਸਰਹਿੰਦ ਰਹਿਂਦਾ ਸੀ. ਸਾਹਿਬਜ਼ਾਦਿਆਂ ਦਾ ਸ਼ਹੀਦ ਹੋਣਾ ਦੇਖਕੇ ਅਤੇ ਸਰਹਿੰਦ ਉੱਪਰ ਆਉਣ ਵਾਲੀ ਆਫ਼ਤ ਜਾਣਕੇ, ਏਹ ਦਸ਼ਮੇਸ਼ ਪਾਸ ਦੀਨੇ ਪਿੰਡ ਪਹੁਚਿਆ. ਦਸ਼ਮੇਸ਼ ਨੇ ਇਸ ਦੀ ਬੇਨਤੀ ਪੁਰ ਹੁਕਮ ਦਿੱਤਾ ਕਿ ਤੇਰਾ ਡੇਰਾ ਅਤੇ ਮਹੱਲਾ ਖ਼ਾਲਸਾਦਲ ਤੋਂ ਬਚ ਜਾਵੇਗਾ.
ਦੇਖੋ, ਦਿਆਲਾ.