ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿਸਨ ਜੀ ਦਾ ਮਿਤ੍ਰ, ਅਰਜੁਨ.


ਦੇਖੋ, ਹਰਿਕ੍ਰਿਸਨ ਸਤਿਗੁਰੂ


ਕਰ ਸਾਧ ਦੋ. (ਕ੍ਰਿਸਨਾਵ) ਦੋ ਸਾਧੁ (ਦੇਵਕੀ ਅਤੇ ਵਸੁਦੇਵ) ਕ੍ਰਿਸਨ ਜਾਪ ਜਪਣ ਲੱਗੇ.


ਦੇਖੋ, ਗੰਗਾ ਮਾਤਾ.


ਦੇਖੋ, ਕ੍ਰਿਸਨਵਰਤਮਾ.


ਕ੍ਰਿਸਨ ਜੀ ਦੀ ਬੱਲਭਾ (ਪਿਆਰੀ) ਯਮੁਨਾ. (ਸਨਾਮਾ) "ਕ੍ਰਿਸਨਬੱਲਭਾ ਤਟ ਇੱਕ ਰਹੈ." (ਗੁਵਿ ੬)


ਕ੍ਰਿਸਨ ਜੀ ਦੀ ਬੱਲਭਾ (ਪਿਆਰੀ ਯਮੁਨਾ, ਉਸ ਦਾ ਸ੍ਵਾਮੀ ਵਰੁਣ, ਉਸ ਦਾ ਸ਼ਸਤ੍ਰ, ਫਾਸੀ (ਪਾਸ਼). (ਸਨਾਮਾ)


ਕ੍ਰਿਸਨ (ਆਤਮ) ਭਾਵ. ਆਤਮਗ੍ਯਾਨ ਦਾ ਸਿੱਧਾਂਤੁ. "ਅਗਨਭਾਵ ਕਿਹ ਬਿਧ ਕਹੈਂ ਕ੍ਰਿਸਨਭਾਵ ਕੇ ਸਾਥ?" (ਕ੍ਰਿਸਨਾਵ) ਅਗਨਭਾਵ (ਕਾਮਭਾਵ) ਨੂੰ ਕ੍ਰਿਸਨਭਾਵ (ਆਤਮਗ੍ਯਾਨਭਾਵ) ਨਾਲ ਗੋਪੀਆਂ ਕਿਵੇਂ ਕਥਨ ਕਰਦੀਆਂ ਹਨ?


ਕਾਸ਼ੀ ਨਿਵਾਸੀ ਪੰਡਿਤ ਹਰਿਲਾਲ ਦਾ ਭਾਈ, ਜੋ ਸ਼੍ਰੀ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਦੇਖੋ, ਹਰਿਲਾਲ। ੨. ਇੱਕ ਕਵਿ, ਜਿਸ ਨੇ ਮਹਾਭਾਰਤ ਦਾ ਹਿੰਦੀ ਕਵਿਤਾ ਵਿੱਚ ਉਲਥਾ ਕੀਤਾ ਹੈ. ਇਸ ਨੇ ਸ਼੍ਰੀ ਮੁਖਵਾਕ ਪਾਤਸ਼ਾਹੀ ੧੦. ਸਿਰਲੇਖ ਹੇਠ ਭਗਵਤ ਗੀਤਾ ਦੇ ੧੮. ਅਧ੍ਯਾਯ ਲਿਖੇ ਹਨ, ਇਸ ਦਾ ਨਾਉਂ "ਗੋਬਿੰਦਗੀਤਾ" ਭੀ ਪ੍ਰਸਿੱਧ ਹੈ. ਪਰੰਤੂ ਇਸ ਦੀ ਕਵਿਤਾ ਤੋਂ ਸਾਫ ਹੈ ਕਿ ਇਹ ਰਚਨਾ ਦਸ਼ਮੇਸ਼ ਜੀ ਦੀ ਨਹੀਂ, ਕਿੰਤੂ ਕ੍ਰਿਸਨਲਾਲ ਦੀ ਹੈ.