ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
(ਦੇਖੋ. ਭ੍ਰੀ ਧਾ) ਸੰਗ੍ਯਾ- ਬੋਝ. ਭਾਰ. "ਪਥਰ ਕੀ ਬੇੜੀ ਜੇ ਚੜੈ, ਭਰ ਨਾਲਿ ਬੁਡਾਵੈ." (ਆਸਾ ਅਃ ਮਃ ੧) ੨. ਯੁੱਧ. ਜੰਗ. ਨਿਰੁਕ੍ਤ ਵਿੱਚ ਲਿਖਿਆ ਹੈ ਜਿੱਤਣ ਵਾਲੇ ਨੂੰ ਧਨ ਨਾਲ ਭਰ ਦਿੰਦਾ ਹੈ, ਇਸ ਲਈ ਜੰਗ ਦਾ ਨਾਮ ਭਰ ਹੈ। ੩. ਤੋਲ. ਵਜ਼ਨ. ਪ੍ਰਮਾਣ। ੪. ਵੱਟਾ। ੫. ਸਮੁਦਾਯ. ਗਰੋਹ। ੬. ਅਧਿਕਤਾ. ਜ਼੍ਯਾਦਤੀ। ੭. ਵਿ- ਸਮਾਨ. ਤੁਲ੍ਯ। ੮. ਭਰਨ (ਪਾਲਨ) ਕਰਤਾ। ੪. ਕ੍ਰਿ. ਵਿ- ਪਰ੍ਯਂਤ. ਤੀਕ. ਤੋੜੀ. "ਕੋਸ ਭਰ ਛੋਰ ਸਿਧਾਵਹੁ. (ਗੁਪ੍ਰਸੂ)
ਸੰ. भ्रात्रिजाया- ਭ੍ਰਾਤ੍ਰਿਜਾਯਾ. ਭਾਈ ਦੀ ਵਹੁਟੀ. "ਨਾ ਭੈਣਾ ਭਰਜਾਈਆ." (ਮਾਰੂ ਅਃ ਮਃ ੧)
ਸੰ. ਭ੍ਰਸ੍ਟ. ਵਿ- ਪਤਿਤ ਹੋਇਆ. ਡਿੱਗਾ. "ਓਹੁ ਹਰਿਦਰਗਹ ਹੈ ਭ੍ਰਸਟੀ." (ਦੇਵ ਮਃ ੪) "ਧ੍ਰਿਗੰਤ ਜਨਮ ਭ੍ਰਸਟਣਹ." (ਸਹਸ ਮਃ ੫) ੨. ਲੁੱਚਾ. ਦੁਸ੍ਟ.
ਸੰਗ੍ਯਾ- ਹੜਬੜੀ. ਘਬਰਾਹਟ. "ਭਰਹਰ ਭਜੇ ਭੀਰੁ ਆਹਵਤੇ." (ਸਲੋਹ)
to be filled up; to have been paid; to get healed; to be stained