ਦੇਖੋ, ਉਤਪ੍ਰੇਕ੍ਸ਼ਾ (ਅ)
nan
ਸੰਗ੍ਯਾ- ਪੂੰ. ਰਾਧ. ਪੂਯ. ਰੀਮ। ੨. ਸੰ. ਘਰ। ੩. ਆਕਾਸ਼। ੪. ਪ੍ਰਾਣ। ੫. ਧਨ। ੬. ਪੁਤ੍ਰ। ੭. ਮਹਾਭਾਰਤ ਅਨੁਸਾਰ ਅਮੂਰਤਰਯ ਰਾਜਰਿਖੀ ਦਾ ਪੁਤ੍ਰ, ਜਿਸ ਦਾ ਯਗ੍ਯਅਸਥਾਨ ਗਯਾ ਤੀਰਥ ਹੈ। ੮. ਵਾਯੁਪੁਰਾਣ ਅਨੁਸਾਰ ਇੱਕ ਅਸੁਰ, ਜੋ ਵਡਾ ਧਰਮੀ ਸੀ. ਇਸ ਦੀ ਕਥਾ ਇਉਂ ਹੈ ਕਿ ਗਯਾਸੁਰ ਨੇ ਅਜੇਹਾ ਤਪ ਕੀਤਾ ਜਿਸ ਤੋਂ ਬ੍ਰਹਮਾ ਵਿਸਨੁ ਰੀਝਕੇ ਉਸ ਨੂੰ ਵਰ ਦੇਣ ਗਏ. ਗਯ ਨੇ ਵਰ ਮੰਗਿਆ ਕਿ ਜੋ ਮੇਰਾ ਦਰਸ਼ਨ ਕਰੇ ਉਹ ਵੈਕੁੰਠ ਜਾਵੇ. ਵਿਸਨੁ ਨੇ ਇਹ ਗੱਲ ਮੰਨ ਲਈ. ਗਯਾਸੁਰ ਰਾਤ ਦਿਨ ਸਾਰੀ ਪ੍ਰਿਥਿਵੀ ਪੁਰ ਫਿਰਣ ਲੱਗਾ ਉਸ ਦੀ ਵਡੀ ਦੇਹ ਨੂੰ (ਜੋ ੧੨੫ ਯੋਜਨ ਲੰਮੀ ਅਤੇ ੬੦ ਯੋਜਨ ਚੌੜੀ ਸੀ) ਦੂਰੋਂ ਹੀ ਲੋਕ ਦੇਖਦੇ ਅਤੇ ਵੈਕੁੰਠ ਦੇ ਅਧਿਕਾਰੀ ਬਣ ਜਾਂਦੇ। ਥੋੜੇ ਸਮੇਂ ਵਿੱਚ ਧਰਮਰਾਜ ਦਾ ਦਫਤਰ ਬੰਦ ਹੋ ਗਿਆ ਅਤੇ ਉਸ ਨੇ ਆਪਣੀ ਦੁਰਦਸ਼ਾ ਬ੍ਰਹਮਾ ਵਿਸਨੁ ਨੂੰ ਸੁਣਾਈ. ਇਸ ਪੁਰ ਦੇਵਤਿਆਂ ਨੇ ਗਯ ਤੋਂ ਦਾਨ ਮੰਗਿਆ ਕਿ ਆਪਣਾ ਸਰੀਰ ਸਾਨੂੰ ਦੇਦੇ. ਉਸ ਨੇ ਉਦਾਰਤਾ ਨਾਲ ਦੇਵਤਿਆਂ ਦੀ ਇੱਛਾ ਪੂਰੀ ਕੀਤੀ. ਦੇਵਤਿਆਂ ਨੇ ਉਸ ਦੇ ਸ਼ਰੀਰ ਨੂੰ ਪੱਥਰ ਦੇ ਚਟਾਨ ਹੇਠ ਦੱਬ ਦਿੱਤਾ, ਪਰ ਗਯ ਦੀ ਇੱਛਾ ਅਨੁਸਾਰ ਇਹ ਵਰ ਦਿੱਤਾ ਕਿ ਜੋ ਇਸ ਅਸਥਾਨ ਪੁਰ, ਜਿੱਥੇ ਕਿ ਤੇਰਾ ਦੇਹ ਦੱਬਿਆ ਹੈ, ਪਿੰਡ ਭਰਾਵੇਗਾ ਉਹ ਆਪ ਅਤੇ ਆਪਣੇ ਪਿੱਤਰਾਂ ਨੂੰ ਵੈਕੁੰਠ ਦਾ ਅਧਿਕਾਰੀ ਕਰੇਗਾ. ਇਸੇ ਅਸਥਾਨ ਦਾ ਨਾਉਂ ਗਯਾ ਹੈ. ਦੇਖੋ, ਗਯਾ। ੯. ਪ੍ਰਾ. ਗਜ. ਹਾਥੀ.
ਚਲਾਗਿਆ. ਦੂਰ ਹੋਇਆ. "ਗਯਉ ਦੁਖ ਦੂਰਿ." (ਸਵੈਯੇ ਮਃ ੪. ਕੇ)
ਸੰਗ੍ਯਾ- ਗਜਸੈਨਾ. ਹਾਥੀਆਂ ਦੀ ਫ਼ੌਜ. (ਸਨਾਮਾ)
ਸੰ. ਸੰਗ੍ਯਾ- ਹਿੰਦੂਆਂ ਦੀਆਂ ਸੱਤ ਪਵਿਤ੍ਰ ਪੁਰੀਆਂ ਵਿੱਚੋਂ ਇੱਕ ਪੁਰੀ, ਜੋ ਬਿਹਾਰ ਦੇਸ਼ ਵਿੱਚ ਪਟਨੇ ਦੇ ਇਲਾਕੇ ਫਲਗੂ ਨਦੀ ਦੇ ਕਿਨਾਰੇ ਹੈ. ਇਸ ਥਾਂ ਪਿਤਰਾਂ ਦੀ ਗਤੀ ਲਈ ਹਿੰਦੂ ਪਿੰਡਦਾਨ ਕਰਦੇ ਹਨ. ਸ੍ਰੀ ਗੁਰੂ ਨਾਨਕਦੇਵ ਨੇ ਇੱਥੇ ਚਰਣ ਪਾਏ ਅਤੇ ਅਕਾਲੀ ਧਰਮ ਦਾ ਉਪਦੇਸ਼ ਕੀਤਾ ਹੈ. ਆਸਾ ਰਾਗ ਦਾ ਸ਼ਬਦ "ਦੀਵਾ ਮੇਰਾ ਏਕ ਨਾਮੁ." ਇੱਥੇ ਹੀ ਉਚਾਰਿਆ ਹੈ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਭੀ ਇਸ ਥਾਂ ਪਧਾਰੇ ਹਨ. ਦੇਖੋ, ਗਯ ੭. ਅਤੇ ੮.
ਅ਼. ਗਿਯਾਸ. ਸੰਗ੍ਯਾ- ਸਹਾਇਤਾ. ਇਮਦਾਦ। ੨. ਸਹਾਇਤਾ ਲਈ ਪੁਕਾਰ। ੩. ਇਨਸਾਫ ਲਈ ਫਰਿਆਦ.
ਗ਼ਿਯਾਸੁੱਦੀਨ. ਧਰਮ ਦਾ ਸਹਾਇਕ.
ਦੇਖੋ, ਮੁਸਲਮਾਨਾਂ ਦਾ ਭਾਰਤ ਵਿੱਚ ਰਾਜ.
ਦੇਖੋ, ਗਯ ੮.