ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਆਸਰਾ. ਆਧਾਰ. "ਦੀਨ ਦੁਨੀਆ ਤੇਰੀ ਟੇਕ." (ਭੈਰ ਮਃ ੫) ੨. ਉਹ ਲਕੜੀ ਜੋ ਕਿਸੇ ਬੂਟੇ ਨੂੰ ਉਭਾਰਨ ਲਈ ਅਥਵਾ ਸਿੱਧਾ ਰੱਖਣ ਲਈ ਲਗਾਈ ਜਾਵੇ. "ਟੇਕ ਦੈ ਦੈ ਊਚੇ ਕਰੇ." (ਦੇਵੀਦਾਸ) ੩. ਸੋਟੀ. ਟੋਹਣੀ. "ਮੈ ਅੰਧੁਲੇ ਕੀ ਟੇਕ." (ਤਿਲੰ ਨਾਮਦੇਵ) ੪. ਮੂਲ. ਬੁਨਿਆਦ. "ਰੋਵਨਹਾਰੇ ਕੀ ਕਵਨ ਟੇਕ?" (ਰਾਮ ਮਃ ੫) ੫. ਰਹਾਉ. ਸ੍‍ਥਾਈ. ਗਾਉਣ ਵੇਲੇ ਜੋ ਤੁਕ ਹਟ ਹਟ ਅੰਤਰੇ ਪਿੱਛੋਂ ਆਵੇ। ੬. ਡਿੰਗ. ਹਠ. ਜਿਦ.


ਕ੍ਰਿ- ਧਰਨਾ. ਰੱਖਣਾ. ਜੈਸੇ- ਮੱਥਾ ਟੇਕਣਾ। ੨. ਆਧਾਰ ਦੇਣਾ. ਸਹਾਰਾ ਦੇਣਾ। ੩. ਨਿਸ਼ਚੇ ਕਰਨਾ. ਵਿਚਾਰ ਪਿੱਛੋਂ ਕਿਸੇ ਗੱਲ ਨੂੰ ਮਨ ਵਿਚ ਠੀਕ ਠਹਿਰਾਉਣਾ.


ਸੰਗ੍ਯਾ- ਸੋਟੀ। ੨. ਥੰਮ੍ਹੀ.


ਦੇਖੋ, ਟੇਕ.


ਸੰਗ੍ਯਾ- ਝਗੜਾ. ਫਿਸਾਦ। ੨. ਵਿਰੋਧ। ੩. ਦਾਉ. ਪੇਚ.


ਸੰਗ੍ਯਾ- ਤਖਤੇ ਦੀ ਚੂਲ ਦਾ ਆਧਾਰ. ਉਹ ਲੱਕੜ ਅਥਵਾ ਪੱਥਰ, ਜਿਸ ਉੱਪਰ ਤਖ਼ਤੇ ਦੀ ਚੂਲ ਰੱਖੀ ਜਾਵੇ.