ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [درآویختن] ਕ੍ਰਿ- ਲਟਕਾਉਣਾ. ਲਟਕਣਾ। ੨. ਹੱਥੋਪਾਈ ਕਰਨੀ.


ਸੰ. ਦਰ੍‍ਸ਼. ਸੰਗ੍ਯਾ- ਅਮਾਵਸ. ਮੌਸ. "ਦਿਨ ਗੁਰਪਰਬ ਦਰਸ ਸੰਕ੍ਰਾਂਤਿ." (ਗੁਪ੍ਰਸੂ) ੨. ਦਰ੍‍ਸ਼ਨ. ਦੀਦਾਰ. "ਮਨ ਮਹਿ ਪ੍ਰੀਤਿ ਨਿਰੰਜਨ ਦਰਸ." (ਸੁਖਮਨੀ) ੩. ਸ਼ਾਸਤ੍ਰ. "ਬੇਦ ਚਾਰ ਖਟ ਦਰਸ." (ਵਾਰ ਮਾਰੂ ੨. ਮਃ ੫) ੪. ਅ਼. [درس] ਸਬਕ਼. ਸੰਥਾ.


ਵਿ- द्रष्ट. ਦੇਖਣ ਵਾਲਾ। ੨. ਪ੍ਰਕਾਸ਼ਕ.