ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅਸੀਂ ਤੁਸੀਂ. ਭਾਵ- ਸਭਲੋਕ. "ਉਨ ਕੈ ਸੰਗਿ ਹਮ ਤੁਮ ਸੰਗਿ ਮੇਲ." (ਆਸਾ ਮਃ ੫) ੨. ਅਹੰਤਾ ਤਵੰਤਾ. "ਕਹੁ ਨਾਨਕ ਹਮ ਤੁਮ ਗੁਰਿ ਖੋਈ ਹੈ." (ਰਾਮ ਮਃ ੫)
ਅਸਾਡੇ. ਹਮਾਰੇ। ੨. ਸਾਡੇ ਜੇਹੇ. ਹਮਾਰੇ ਮਾਨਿੰਦ. ਦੇਖੋ, ਤੁਮਚੇ.
ਫ਼ਾ. [ہمزبان] ਹਮਜ਼ਬਾਂ. ਵਿ- ਹਮਕਲਾਮ. ਜਿਸ ਨਾਲ ਗੱਲ ਬਾਤ ਹੁੰਦੀ ਹੈ। ੨. ਉਹੀ ਬੋਲੀ ਬੋਲਣ ਵਾਲਾ.
ਅ਼. [حمذہ] ਹ਼ਮਜ਼ਹ. ਮੁਹ਼ੰਮਦ ਸਾਹਿਬ ਦਾ ਚਾਚਾ, ਜਿਸ ਨੇ ਇਸਲਾਮ ਮਤ ਧਾਰਨ ਕਰਕੇ ਵਡੀ ਵੀਰਤਾ ਦਿਖਾਈ. ਹਜਰਤ ਮੁਹ਼ੰਮਦ ਨੇ ਇਸ ਨੂੰ ਸ਼ੇਰ ਦਾ ਖਿਤਾਬ ਦਿੱਤਾ। ੨. ਸ਼ੇਰ. ਸਿੰਹ. ਸਿੰਘ। ੩. ਜੱਜਾ ਗੋਤ ਦਾ ਇੱਕ ਸਿੱਖ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਉਪਦੇਸ਼ ਧਾਰਕੇ ਆਤਮਗ੍ਯਾਨੀ ਹੋਇਆ. "ਹਮਜਾ ਜੱਜਾ ਜਾਣੀਐ." (ਭਾਗੁ) ੪. [ہمزہ] ਵ੍ਯਾਕਰਣ ਅਨੁਸਾਰ ਜ਼ੇਰ ਜ਼ਬਰ ਪੇਸ਼ ਦੇ ਚਿੰਨ੍ਹ ਵਾਲਾ ਅਲਫ ਅੱਖਰ.
ਅ਼. [حمد] ਹ਼ਮਦ. ਸੰਗ੍ਯਾ- ਉਸਤਤਿ. ਤਅ਼ਰੀਫ਼. ਵਡਿਆਈ.
ਫ਼ਾ. [ہمدم] ਸੰਗ੍ਯਾ- ਏਕ ਪ੍ਰਾਣ. ਇੱਕ ਜਾਨ. ਮਿਤ੍ਰ. ਸੱਚਾ ਦੋਸ੍ਤ.
same as ਹਰ ਘੜੀ , always
same as ਹਰ ਘੜੀ , always
see ਹਲ਼ਦੀ , turmeric
damnation in either or any case, veritable evil
deer, buck, antelope; abduction, elopement