ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਮੱਸਾ ੧.


ਸੰਗ੍ਯਾ- ਮਾਰਕ ਜਹਿਰ. ਵਿਸ। ੨. ਸੰਖੀਆ. "ਦੁਖ ਮਹੁਰਾ, ਮਾਰਣ ਹਰਿਨਾਮੁ." (ਮਲਾ ਮਃ ੧) "ਮਹੁਰਾ ਹੋਵੈ ਹਥਿ ਮਰੀਐ ਚਖੀਐ." (ਮਃ ੧. ਵਾਰ ਮਾਝ)


ਸੰ. ਮਧੂਕ. ਸੰਗ੍ਯਾ- ਧਾਵਾ. Bassia latiofolia ਇੱਕ ਬਿਰਛ. ਜਿਸ ਦੇ ਫੁੱਲਾਂ ਤੋਂ ਸ਼ਰਾਬ ਬਣਦੀ ਹੈ, ਜੋ ਮਾਧਵੀ ਨਾਮ ਤੋਂ ਪ੍ਰਸਿੱਧ ਹੈ. "ਗੁੜੁ ਕਰਿ ਗਿਆਨੁ, ਧਿਆਨੁ ਕਰਿ ਮਹੂਆ." (ਰਾਮ ਕਬੀਰ)


ਦੇਖੋ, ਮੁਹੂਰਤ. "ਸਿਮਰਿ ਸਮਰਥ ਪਲ ਮਹੂਰਤ." (ਗੂਜ ਅਃ ਮਃ ੫) "ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤਹ." (ਵਾਰ ਜੈਤ)


ਵਿ- ਮਹਾ ਈਸ਼. ਵਡਾ ਸ੍ਵਾਮੀ। ੨. ਸੰਗ੍ਯਾ- ਕਰਤਾਰ. ਜਗਤਨਾਥ. "ਮਹੇਸੰ ਮਹੰਤੰ." (ਵਿਚਿਤ੍ਰ) ੩. ਸ਼ਿਵ, ਰੁਦ੍ਰ. "ਕਾਹੇ ਕੋ ਏਸ ਮਹੇਸਹਿ ਭਾਖਤ." (੩੩ ਸਵੈਯੇ) ੪. ਵਿਸਨੁ. "ਆਪੇ ਸਿਵ ਸੰਕਰ ਮਹੇਸਾ, ਆਪੇ ਗੁਰਮੁਖਿ ਅਕਥ ਕਹਾਣੀ." (ਮਃ ੪. ਵਾਰ ਬਿਹਾ) ਆਪੇ ਸ਼ਿਵ (ਬ੍ਰਹਮਾ) ਸ਼ੰਕਰ (ਰੁਦ੍ਰ) ਮਹੇਸ (ਵਿਸਨੁ). ੫. ਮਹੀ (ਪ੍ਰਿਥਿਵੀ) ਦਾ ਸ੍ਵਾਮੀ, ਰਾਜਾ. ਮਹੀਈਸ਼. "ਮਹੇਸ ਜੀਤਕੈ ਸਥੈ." (ਰਾਮਾਵ)


ਦੇਖੋ, ਬੀਰਬਲ.