ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਵਪਾਰੀ. ਵਣਿਜ ਕਰਨ ਵਾਲਾ.


ਸੰ. वणिज. ਸੰਗ੍ਯਾ- ਵ੍ਯਾਪਾਰੀ. ਸੌਦਾਗਰ। ੨. ਵਪਾਰ ਦੀ ਸਾਮਗ੍ਰੀ. ਲੈਣ ਦੇਣ ਯੋਗ੍ਯ ਸਾਮਾਨ.


ਵਣਜ ਕਰਨ ਵਾਲਾ. ਵਪਾਰੀ. ਦੇਖੋ, ਵਣਜੁ.


ਬਿਰਛ ਅਤੇ ਤ੍ਰਿਣ ਵਿੱਚ. "ਵਣਿ ਤ੍ਰਿਣਿ ਤ੍ਰਿਭਵਣਿ." (ਤੁਖਾ ਛੰਤ ਮਃ ੪)


ਦੇਖੋ, ਵਨ। ੨. ਸਿੰਧੀ. ਬਿਰਛ. ਦਰਖਤ.#"ਰੁਤਿ ਫਿਰੀ ਵਣੁ ਕੰਬਿਆ." (ਸ. ਫਰੀਦ)#ਇਸ ਥਾਂ ਵਣੁ ਤੋਂ ਭਾਵ ਸ਼ਰੀਰ ਹੈ.


ਬਿਰਛ ਅਤੇ ਘਾਹ. ਭਾਵ ਸਾਰੀ ਵਨਸਪਤਿ. "ਵਣੁ ਤਿਣੁ ਪ੍ਰਭ ਸੰਗਿ ਮਉਲਿਆ." (ਮਾਝ ਬਾਰਹਮਾਹਾ) "ਵਣੁ ਤ੍ਰਿਣੁ ਤ੍ਰਿਭਵਣੁ ਕੀਤੋਨੁ ਹਰਿਆ." (ਮਾਝ ਮਃ ੫)


ਦੇਖੋ, ਬਣੌਟਾ.


ਦੇਖੋ, ਵਣਿਜ.


ਕ੍ਰਿ- ਵਣਿਜ ਕਰਨਾ. ਵਪਾਰ ਕਰਨਾ. "ਹਰਿਨਾਮੁ ਵਣੰਜਹਿ ਰੰਗ ਸਿਉ." (ਮਃ ੪. ਵਾਰ ਵਡ)


ਵਣਿਜ ਕੀਤਾ. ਵਿਹਾਝਿਆ. ਵਣਜਿਆ.#"ਹਰਿਨਾਮੋ ਵਣੰਜੜਿਆ." (ਆਸਾ ਛੰਤ ਮਃ ੧)#੨. ਸੰਬੋਧਨ. ਹੇ ਵਣਜਣ ਵਾਲਿਆ!


ਸੰ. वत्. ਵ੍ਯ- ਜੇਹਾ. ਤੁੱਲ. "ਇਹ ਸੰਸਾਰੁ ਬਿਖੁ- ਵਤ ਅਤਿ ਭਉਜਲ." (ਆਸਾ ਮਃ ੧) ੨. ਮੁਲ- ਵੱਤ. ਫਿਰ. ਪੁਨਹ. "ਏਹੁ ਬੈਤ ਵਤ ਮੋਹਿ ਸੁਨਾਇ." (ਨਾਪ੍ਰ) ੩. ਸੰਗ੍ਯਾ- ਵਤ੍ਰ. ਵੱਤ. ਜ਼ਮੀਨ ਦੀ ਉਹ ਹਾਲਤ, ਜਦ ਨਾ ਬਹੁਤ ਗਿੱਲੀ ਅਰ ਨਾ ਸੁੱਕੀ ਹੋਵੇ. ਬੀਜਣ ਯੋਗ੍ਯ ਦਸ਼ਾ. "ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ." (ਵਾਰ ਗਉ ੨. ਮਃ ੫)