ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਵਿ- ਵੱਢੇ ਹੋਏ ਨੂੰ ਵੱਢਣ ਵਾਲਾ. "ਹਮ ਬਹੁ ਪਾਪ ਕੀਏ ਅਪਰਾਧੀ ਗੁਰਿ ਕਾਟੇ ਕਟਿਤ ਕਟੀਤਿ." (ਕਾਨ ਮਃ ੪) ਅਸੀਂ ਅਪਰਾਧੀਆਂ ਨੇ ਵੱਡੇ ਪਾਪ ਕੀਤੇ, ਗੁਰੂ ਨੇ ਸਾਡੇ ਦੋਸ, ਜੋ ਮੋਇਆਂ ਨੂੰ ਮਾਰਨ ਵਾਲੇ ਸਨ, ਨਾਸ਼ ਕਰ ਦਿੱਤੇ. ਕਾਮਾਦਿਕ ਵਿਕਾਰ ਮਰੇ ਹੋਏ ਜੀਵਾਂ ਨੂੰ ਭੀ ਮਾਰ ਰਹੇ ਹਨ.
ਕਮਰ ਦੀ ਥਾਂ. ਲੱਕ. "ਕਟੰਛੀਨ ਦੇਸੀ." (ਰਾਮਾਵ) ਕਟਿਦੇਸ਼ ਜਿਸ ਦਾ ਪਤਲਾ ਹੈ.
ਕਟਿਦੇਸ਼ੀਯ. ਲੱਕ ਦੇ ਥਾਂ ਦਾ. ਭਾਵ- ਲੱਕ ਦੀ ਪੀੜ. ਦੇਖੋ, ਕਟਿਪੀੜ.
ਸੰ. ਕਟਿਗ੍ਰਹ. ਲੱਕ (ਕਮਰ) ਦੀ ਪੀੜ. [وجع اُلقطن] ਵਜਅ਼ਉਲਕ਼ਤ਼ਨ. Lumbago. ਬਹੁਤੀ ਮਿਹਨਤ ਕਰਨ, ਕਮਜੋਰੀ, ਬਹੁਤ ਮੈਥੁਨ, ਸਰਦੀ ਲੱਗਣ, ਬਹੁਤ ਬੈਠਣ, ਧਾਤੁ ਦੇ ਵਹਿਣ, ਗਿੱਲਾ ਕੱਪੜਾ ਲੱਕ ਬੰਨ੍ਹਣ, ਮਲਮੂਤ੍ਰ ਰੋਕਣ ਅਤੇ ਸਲ੍ਹਾਬ ਵਾਲੀ ਥਾਂ ਸੌਣ ਤੋਂ ਲੱਕ ਵਿੱਚ ਪੀੜ ਹੋਣ ਲੱਗ ਜਾਂਦੀ ਹੈ. ਜਿਸ ਕਾਰਣ ਤੋਂ ਇਹ ਰੋਗ ਹੋਵੇ ਉਸੇ ਅਨੁਸਾਰ ਇਲਾਜ ਹੋਣਾ ਚਾਹੀਏ, ਪਰ ਹੇਠ ਸਾਧਾਰਣ ਉਪਾਉ ਲਿਖੇ ਜਾਂਦੇ ਹਨ-#ਗਰਮ ਬਿਸਤਰ ਤੇ ਲੇਟਣਾ. ਤਾਰਪੀਨ ਦੇ ਤੇਲ Turpentine Oil ਜਾਂ ਤਿਲਾਂ ਦੇ ਤੇਲ ਦੀ ਦੁਖਦੀ ਥਾਂ ਤੇ ਮਾਲਿਸ਼ ਕਰਨੀ. ਬਾਰਾਂਸਿੰਗੇ ਦਾ ਸਿੰਗ ਅਤੇ ਏਲੂਆ ਘਸਾਕੇ ਲਾਉਣਾ. ਸੇਕ ਕਰਨਾ. ਸੁੰਢ ਅਤੇ ਭੱਖੜੇ ਦੇ ਬੀਜਾਂ ਦਾ ਕਾੜ੍ਹਾ ਸਵੇਰ ਵੇਲੇ ਪੀਣਾ. ਸ਼ੁੱਧ ਸਿਲਾਜੀਤ ਗਰਮ ਦੁੱਧ ਨਾਲ ਛਕਣਾ. ਨਗੌਰੀ ਅਸਗੰਧ ਦੋ ਮਾਸ਼ੇ ਗਰਮ ਦੁੱਧ ਨਾਲ ਨਿੱਤ ਖਾਣੀ. ਸੁੰਢ ਦੇ ਕਾੜ੍ਹੇ ਵਿੱਚ ਇਰੰਡ ਦਾ ਤੇਲ ਮਿਲਾਕੇ ਪੀਣਾ. ਗਲਾਸ ਜਾਂ ਫੋਕੀ ਸਿੰਗੀਆਂ ਲਾਉਣੀਆਂ.#"ਪਾਂਡੁ ਰੋਗ ਪੀਨਸ ਕਟਿਦੇਸੀ." (ਚਰਿਤ੍ਰ ੪੦੫) ਦੇਖੋ, ਕਟਿਦੇਸੀ.
ਸੰ. ਵਿ- ਜਿਸ ਦੀ ਕਮਰ ਬੰਨ੍ਹੀ ਹੋਈ ਹੈ. ਕਮਰਕਸਾ ਕਰਕੇ ਤਿਆਰ ਹੋਇਆ.
swelling behind the ears, mumps
contentment, satisfaction, patience
to be contented, content, satisfied, patient
tip of horse's ear; also ਕਨੋਤਰਾ
a disease of horses causing swelling under the jaw and a running nose