ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਬੋਤਾ ਸਿੰਘ.


ਵਿ- ਗੱਜਦਾ ਹੋਇਆ.


ਵਿ- ਗ਼ਰਜ (ਜਰੂਰਤ) ਵਾਲਾ. ਲੋੜ ਵਾਲਾ. "ਅਰਜੀ ਸਿਖ ਕੀ ਰਾਵਰ ਮਰਜੀ। ਮੈ ਗਰਜੀ ਇਕ ਸੇਵਾ ਗਰਜੀ." (ਗੁਪ੍ਰਸੂ)


ਸੰ. ਗ੍ਰਥਿਤ. ਵਿ- ਮਾਰਿਆ ਗਿਆ। ੨. ਦਬਾਇਆ ਗਿਆ। ੩. ਸੰ. ਗ੍ਰਸਿਤ. ਗ੍ਰਸਿਆ ਹੋਇਆ. ਗ੍ਰਸੇ ਹੋਏ. "ਜਮਕਾਲਿ ਗਰਠੇ ਕਰਹਿ ਪੁਕਾਰਾ." (ਮਾਝ ਅਃ ਮਃ ੩)


ਸੰ. गर्त्त् ਗਰ੍‍ਤ. ਸੰਗ੍ਯਾ- ਖਾਤਾ. ਟੋਆ. "ਗਰਤ ਪਰਤ ਗਹਿਲੇਹੁ ਅੰਗੁਰੀਆ." (ਗਉ ਮਃ ੫) "ਗਰਤ ਘੋਰ ਅੰਧ ਤੇ ਕਾਢਹੁ ਪ੍ਰਭੁ ਨਾਨਕ ਨਦਰਿ ਨਿਹਾਰ." (ਕਾਨ ਮ ਃ ੫) ੨. ਦੇਖੋ, ਗਾਰਤ. "ਸਭ ਮੈ ਗਰਤ ਕਰ ਦਿੱਤੇ ਹੈਨ." (ਜਸਭਾਮ) ੩. ਦੇਖੋ, ਗਲਤ.


ਸੰ. ਵਿ- ਗਰ (ਜ਼ਹਿਰ) ਦੇਣ ਵਾਲਾ। ੨. ਸੰ. ਗਰ੍‍ਦ. ਤੁੰਦ. ਤੇਜ਼ਮਿਜ਼ਾਜ। ੩. ਫ਼ਾ. [گرد] ਸੰਗ੍ਯਾ- ਧੂਲਿ. ਰਜ. ਗੁਬਾਰ। ੪. ਨਫ਼ਾ. ਲਾਭ। ੫. ਆਨੰਦ.