ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਡੇਹ ੧.। ੨. ਦਿੰਦਾ ਹੈ. "ਜਿਉ ਤਨ ਕੋਲੂ ਪੀੜੀਐ ਰਤੁ ਨ ਭੋਰੀ ਡੇਹਿ." (ਵਾਰ ਸੋਰ ਮਃ ੩)


ਦਿੰਦੀ ਹਾਂ. "ਤਿਸੁ ਆਗੈ ਮਨੁ ਡੇਹੀਆਂ." (ਜੈਤ ਛੰਤ ਮਃ ੫)


ਇੱਕ ਨਦੀ, ਜੋ ਜੰਮੂ ਅਤੇ ਸਿਆਲਕੋਟ ਦੀ ਹੱਦ ਦੇ ਪਹਾੜ ਦੀ ਢਲਵਾਣ ਤੋਂ ਨਿਕਲਕੇ ਜਿਲਾ ਗੁੱਜਰਾਂਵਾਲਾ, ਸ਼ੇਖੂਪੁਰਾ ਦੀ ਜ਼ਮੀਨ ਵਿਚਦੀਂ ਲੰਘਦੀ ਹੋਈ ਦਰਿਆ ਰਾਵੀ ਵਿੱਚ ਜਾ ਮਿਲਦੀ ਹੈ. ਬਰਸਾਤ ਦੀ ਰੁੱਤ ਵਿੱਚ ਇਹ ਕਈ ਕਈ ਦਿਨ ਚੜ੍ਹੀ ਰਹਿੰਦੀ ਹੈ। ੨. ਸੰ. ਦ੍ਰੇਕਾ. ਸੰਗ੍ਯਾ- ਧ੍ਰੇਕ. ਬਕਾਇਣ. ਨਿੰਮ ਜੇਹੇ ਪੱਤਿਆਂ ਵਾਲਾ ਇੱਕ ਛਾਇਆਦਾਰ ਬਿਰਛ. ਇਸ ਦੀ ਲੱਕੜ ਹਲਕੀ ਅਤੇ ਕਮਜ਼ੋਰ ਹੁੰਦੀ ਹੈ. ਸਿਤਾਰ ਆਦਿ ਵਾਜੇ ਇਸ ਤੋਂ ਚੰਗੇ ਬਣਦੇ ਹਨ. ਇਸ ਦੇ ਫਲ ਬਵਾਸੀਰ ਦੂਰ ਕਰਦੇ ਹਨ. L. Melia Sempervirens.


ਕ੍ਰਿ- ਦੇਖਣਾ. "ਡੇਖਣ ਕੂ ਮੁਸਤਾਕੁ." (ਵਾਰ ਮਾਰੂ ੨. ਮਃ ੫)


ਵਿ- ਦੇਖਣਵਾਲਾ. ਦ੍ਰਸ੍ਟਾ. "ਡੇਖੈ ਡੋਖਣਹਾਰ." (ਮਾਰੂ ਅਃ ਮਃ ੧)


ਦੇਖਾਂ. ਦੇਖਦਾ ਹਾਂ. "ਮੁਖ ਡੇਖਾਊ ਪਲਕਛਡਿ." (ਵਾਰ ਜੈਤ) ੨. ਦੇਖਣਵਾਲਾ। ੩. ਦਿਖਾਵੇਮਾਤ੍ਰ.


ਦੇਖ. ਤੱਕ. "ਬਿਆ ਨੇਹੁ ਕੂੜਾਵਾ ਡੇਖੁ." (ਵਾਰ ਮਾਰੂ ੨. ਮਃ ੫)


ਦੇਖੈ. ਦੇਖਦਾ ਹੈ. ਦੇਖੋ, ਡੇਖਣਹਾਰ.


ਕ੍ਰਿ- ਗਿਰਾਉਣਾ. ਸਿੱਟਣਾ.