ਸੰਗ੍ਯਾ- ਬੈਲਾ. ਗੁਥਲਾ. "ਤਬ ਹਮਾਚਾ ਭੰਗ ਕਾ ਖੋਲਿਆ." (ਜਸਾ) ਇਹ ਸ਼ਬਦ ਫ਼ਾਰਸੀ "ਹਮਯਾਂ" (ਥੈਲੀ) ਤੋਂ ਬਣਿਆ ਹੈ.
ਹਮਾ ਸ਼ੁਮਾ. ਅਸੀਂ ਤੁਸੀਂ. ਭਾਵ- ਸਭ. "ਦੀਬਾਨੁ ਏਕੋ ਕਲਮ ਏਕਾ ਹਮਾ ਤੁਮਾ ਮੇਲੁ." (ਵਾਰ ਆਸਾ)
nan
nan
ਫ਼ਾ. [ہمانا] ਵ੍ਯ- ਬੇਸ਼ੱਕ. ਨਿਰਸੰਦੇਹ. ਠੀਕ.
ਅ਼. [حمام] ਹ਼ੱਮਾਮ. ਸੰਗ੍ਯਾ- ਗਰਮ ਪਾਣੀ ਨਾਲ ਨ੍ਹਾਉਣ ਵਾਲੀ ਕੋਠੜੀ Bagnio. "ਹਜਰਤ ਕੀਨ ਸਨਾਨ ਹਮਾਮ." (ਗੁਪ੍ਰਸੂ)
nan
ਅ਼. [حمایت] ਹ਼ਮਾਯਤ. ਸੰਗ੍ਯਾ- ਤਰਫਦਾਰੀ. ਪਕ੍ਸ਼੍ (ਪੱਖ). ੨. ਨਿਗਹਬਾਨੀ.
ਫ਼ਾ. [حمایتی] ਵਿ- ਪੱਖੀ. ਸਹਾਇਕ. ਮਦਦਗਾਰ.
ਆਨੰਦਪੁਰ ਪਾਸ ਇੱਕ ਸਤਲੁਜ ਦੇ ਜਲ ਦਾ ਛੋਟਾ ਪ੍ਰਵਾਹ, ਜੋ ਜੰਗ ਸਮੇਂ ਖਾਲਸਾ ਦਲ ਦਾ ਸਹਾਇਕ ਸਾਬਤ ਹੋਇਆ ਸੀ.
ਵਿ- ਅਸਾਡਾ. ੨. ਫ਼ਾ. [ہمہ را] ਹਮਹ ਰਾ. ਸਭ ਤਾਈਂ. "ਹਮਾਰਾ ਏਕ ਆਸ ਵਸੇ." (ਵਾਰ ਮਾਝ ਮਃ ੧) ਸਭ ਨੂੰ ਇੱਕ ਦੀ ਆਸ ਬੱਸ ਹੈ.