ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਜਿਸ ਨਾਲ ਵਦ (ਕਥਨ) ਕਰੀਏ ਮੁਖ. ਮੂੰਹ। ੨. ਕਥਨ. ਆਖਣਾ.

ਦੇਖੋ, ਬਦਾਣ ਅਤੇ ਵਿਦਾਨ.

ਦੇਖੋ, ਵਦੀ.

ਬੁਰਿਆਈ. ਦੇਖੋ, ਬਦੀ ੨. "ਵਦੀ ਸੁ ਵਜਗਿ ਨਾਨਕਾ." (ਵਾਰ ਆਸਾ) ੨. ਬਹੁਲ ਦਿਨ ਦਾ ਸੰਖੇਪ. ਹਨੇਰਾ ਪੱਖ. ਦੇਖੋ, ਬਦੀ ੧. "ਹਾੜ ਵਦੀ ਪ੍ਰਿਥਮੈ ਸੁਖਦਾਵਨ." (ਰਾਮਾਵ) ੩. ਸ਼ਾਹਪੁਰੀ ਪੰਜਾਬੀ ਵਿੱਚ ਵਦੀ ਦਾ ਅਰਥ ਹੈ- ਜੋ ਹੋਂਦੀ ਹੈ, What happens.

ਸੰ. ਸੰਗ੍ਯਾ- ਹਤ੍ਯਾ. ਹਿੰਸਾ. ਮਾਰਨਾ. ਦੇਖੋ, ਬਧ ੩। ੨. ਦੇਖੋ, ਵਾਧਾ ਅਤੇ ਵ੍ਰਿੱਧਿ। ੩. ਵੱਧ. ਦੇਖੋ, ਜਮਾਨਾ ੨। ੪. ਦੇਖੋ, ਬਧ ੧.

ਸੰ. ਸੰਗ੍ਯਾ- ਹਤ੍ਯਾ. ਹਿੰਸਾ. ਮਾਰਨਾ. ਦੇਖੋ, ਬਧ ੩। ੨. ਦੇਖੋ, ਵਾਧਾ ਅਤੇ ਵ੍ਰਿੱਧਿ। ੩. ਵੱਧ. ਦੇਖੋ, ਜਮਾਨਾ ੨। ੪. ਦੇਖੋ, ਬਧ ੧.

ਵਿ- ਅਧਿਕ. ਜ਼ਿਆਦਾ। ੨. ਦੇਖੋ, ਬੱਧ ੨.