ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਇਸਤ੍ਰੀਆਂ ਦੇ ਗਲ ਦਾ ਇੱਕ ਗਹਿਣਾ। ੨. ਗਿਰੇਬਾਨ। ੩. ਘੋੜੇ ਦੇ ਜ਼ੀਨ ਪੁਰ ਗਰਦ ਤੋਂ ਬਚਾਉਣ ਲਈ ਪਾਇਆ ਵਸਤ੍ਰ। ੪. ਫ਼ਾ. ਵਿ- ਗਰਦਨ ਮਾਰਨੇ ਯੋਗ੍ਯ. ਗਰਦਨ ਮਾਰਨਾ.


ਦੇਖੋ, ਗਰਦਭ.


ਸੰ. गर्दभ ਸੰਗ੍ਯਾ- ਗਰ੍‍ਦ (ਨਿੰਦਿਤ ਸ਼ਬਦ) ਕਰਨ ਵਾਲਾ, ਗਧਾ.


ਸੰਗ੍ਯਾ- ਗਰਦਭ ਦਾ ਇਸਤ੍ਰੀਲਿੰਗ. ਗਧੀ. ਦੇਖੋ, ਗਰਦਭ.


ਫ਼ਾ. [گردان] ਸੰਗ੍ਯਾ- ਲਪੇਟ. ਗੇੜਾ. ਘੁਮਾਉ। ੨. ਵ੍ਯਾਕਰਣ ਅਨੁਸਾਰ ਵਿਭਕ੍ਤਿ ਅਤੇ ਲਕਾਰ ਆਦਿ ਨਾਲ ਸ਼ਬਦਾਂ ਦੇ ਸੀਗੇ ਬਦਲਣ ਦੀ ਕ੍ਰਿਯਾ। ੩. ਸੰ. ਗਰ (ਵਿਸ) ਦੇਣ ਦੀ ਕ੍ਰਿਯਾ. ਜ਼ਹਿਰ ਦੇਣੀ.


ਫ਼ਾ. [گردش] ਸੰਗ੍ਯਾ- ਚੱਕਰ. ਘੁਮਾਉ. ਗੇੜਾ। ੨. ਸਮੇਂ ਦਾ ਫੇਰ.