nan
nan
ਫ਼ਾ. [ہماں] ਹਮ- ਆਂ. ਓਹੀ. ਵਹੀ। ੨. ਦੇਖੋ, ਹਮਹ.
ਅ਼. [حمید] ਹ਼ਮੀਦ. ਵਿ- ਵਡਿਆਇਆ ਹੋਇਆ. ਹਮਦ ਕੀਤਾ ਹੋਇਆ. ਪ੍ਰਸ਼ੰਸਿਤ.
ਵਿ- ਹ਼ਮਦ ਕੀਤੀ ਹੋਈ. ਵਡਿਆਈ ਹੋਈ। ੨. ਦੇਖੋ, ਅਕਬਰ.
ਅ਼. [ہمیر] ਵਿ- ਸ਼ਿਕਸ੍ਤ ਦੇਣ ਵਾਲਾ. ਜਿੱਤਣ ਵਾਲਾ. "ਹਾਠ ਹਮੀਰ." (ਕਲਕੀ) ਹਠੀਆ ਅਤੇ ਵਿਜਯੀ। ੨. ਸੰਗ੍ਯਾ- ਰਨਥੰਭੌਰ ਦਾ ਰਾਜਪੂਤ ਰਾਜਾ, ਜੋ ਸੰਃ ੧੩੫੭ ਵਿੱਚ ਗੱਦੀ ਬੈਠਾ. ਬਾਦਸ਼ਾਹ ਅਲਾਉੱਦੀਨ ਖਿਲਜੀ ਦਾ ਇੱਕ ਅਹਿਲਕਾਰ ਮੀਰਮੁਹੰਮਦ ਬਾਗੀ ਹੋਗਿਆ ਅਤੇ ਭੱਜਕੇ ਹਮੀਰ ਪਾਸ ਪਹੁੰਚਿਆ. ਅਲਾਉੱਦੀਨ ਨੇ ਹਮੀਰ ਪਾਸੋਂ ਮੀਰ ਮੁਹ਼ੰਮਦ ਮੰਗਿਆ. ਹਮੀਰ ਨੇ ਕਿਹਾ ਕਿ ਭਾਵੇਂ ਸੂਰਜ ਅਪਨੀ ਚਾਲ ਬਦਲ ਲਵੇ, ਪਰ ਹਮੀਰ ਸ਼ਰਣਾਗਤ ਨੂੰ ਨਹੀਂ ਦੇਵੇਗਾ. ਇਸ ਪੁਰ ਅਲਾਉੱਦੀਨ ਨੇ ਚੜ੍ਹਾਈ ਕੀਤੀ ਅਤੇ ਹਮੀਰ ਵਡੀ ਵੀਰਤਾ ਨਾਲ ਸ਼ਹੀਦ ਹੋਇਆ. "ਤਿਰਿਯਾ ਤੇਲ ਹਮੀਰ ਹਠ ਚਢਤ ਨ ਦੂਜੀ ਵਾਰ." (ਲੋਕੋ) ੩. ਇੱਕ ਮੇਵਾਰ ਦਾ ਰਾਜਾ, ਇਹ ਭੀ ਅਲਾਉੱਦੀਨ ਖਿਲਜੀ ਦੇ ਸਮੇਂ ਹੋਇਆ ਹੈ. ਇਹ ਬਾਦਸ਼ਾਹ ਦੇ ਸੂਬੇਦਾਰ ਮਾਲਦੇਵ ਝਲੋਰ ਦੇ ਇਲਾਕੇ ਉੱਤੇ ਹਮਲੇ ਕਰਦਾ ਰਹਿੰਦਾ. ਮਾਲਦੇਵ ਨੇ ਹੋਰ ਤਰਾਂ ਹਮੀਰ ਨੂੰ ਕਾਬੂ ਆਉਂਦਾ ਨਾ ਵੇਖਕੇ ਆਪਣੀ ਬੇਟੀ ਦਾ ਨਾਤਾ ਭੇਜਿਆ, ਜੋ ਹਮੀਰ ਨੇ ਮਨਜ਼ੂਰ ਕਰ ਲਿਆ. ਵਿਆਹ ਹੋਣ ਪੁਰ ਲੜਕੀ ਨੇ ਦੱਸਿਆ ਕਿ ਮੈਂ ਪਹਿਲਾਂ ਵਿਆਹੀ ਹੋਈ ਅਤੇ ਵਿਧਵਾ ਹਾਂ. ਹਮੀਰ ਨੇ ਇੱਕ ਵਾਰ ਮਾਲਦੇਵ ਦੀ ਗੈਰ ਹਾਜਿਰੀ ਵਿੱਚ ਉਸਦੇ ਇਲਾਕੇ ਜਾਕੇ ਸਾਰੀ ਫੌਜ ਨੂੰ ਆਪਣੀ ਵੱਲ ਕਰਕੇ ਸਾਰਾ ਸੂਬਾ ਆਪਣੇ ਕਬਜੇ ਕਰ ਲਿਆ।
ਨਾਭੇ ਦਾ ਪਹਿਲਾ ਰਾਜਾ, ਜੋ ਸੂਰਤੀਏ ਦਾ ਛੋਟਾ ਪੁਤ੍ਰ ਅਤੇ ਬਾਬੇ ਤ੍ਰਿਲੋਕ ਸਿੰਘ ਦਾ ਪੜੋਤਾ ਸੀ. ਇਹ ਆਪਣੇ ਦਾਦੇ ਗੁਰੁਦਿੱਤੇ ਦੇ ਮਰਨ ਤੇ ਧਨੌਲੇ, ਪੱਖੋ, ਕਪੂਰਗੜ੍ਹ ਆਦਿਕ ਇਲਾਕਿਆਂ ਦਾ ਸ੍ਵਾਮੀ ਹੋਇਆ. ਇਹ ਵਡਾ ਬਹਾਦੁਰ ਅਤੇ ਚਤੁਰ ਸੀ. ਸਨ ੧੭੫੫ ਵਿੱਚ ਇਸ ਨੇ ਨਾਭਾ ਨਗਰ ਵਸਾਇਆ ਅਤੇ ਉਸ ਨੂੰ ਰਾਜਧਾਨੀ ਥਾਪਿਆ. ਹਮੀਰ ਸਿੰਘ ਨੇ ਆਪਣੀ ਬਾਹਾਂ ਦੇ ਬਲ ਨਾਲ ਕਈ ਇਲਾਕੇ ਰਾਜ ਨਾਲ ਮਿਲਾਏ. ਸਨ ੧੭੬੩ ਵਿੱਚ ਸਰਹਿੰਦ ਦੇ ਗਵਰਨਰ ਜੈਨ ਖਾਨ ਨੂੰ ਮਾਰਨ ਵੇਲੇ ਇਹ ਆਪਣੇ ਖਾਲਸਾ ਭਾਈਆਂ ਦੇ ਨਾਲ ਸੀ ਅਤੇ ਇਸ ਫਤੇ ਵਿੱਚ ਅਮਲੋਹ ਦਾ ਇਲਾਕਾ ਇਸ ਦੇ ਹੱਥ ਆਇਆ. ਰਾਜਾ ਹਮੀਰ ਸਿੰਘ ਦਾ ਦੇਹਾਂਤ ਸਨ ੧੭੮੩ ਵਿੱਚ ਨਾਭੇ ਹੋਇਆ. ਸਮਾਧ ਕਿਲੇ ਦੇ ਪਾਸ ਹੀ ਪੂਰਵ ਵੱਲ ਹੈ.
ਹਮਹੀ। ੨. ਅਸੀਂ ਲੋਕ। ੩. ਫ਼ਾ. [ہمیں] ਯਹੀ. ਇਹੀ. ਏਹੋ.
ਫ਼ਾ. [ہمہ] ਹਮਹ. ਤਮਾਮ. ਸਭ. "ਖੇਲ ਖਾਨਾ ਬਿਰਾਦਰ ਹਮੂ ਜੰਜਾਲਾ." (ਮਾਰੂ ਸੋਲਹੇ ਮਃ ੫) ੨. ਫ਼ਾ. [ہم او] ਹਮ- ਓ. ਵਹੀ. ਉਹੀ.
ਫ਼ਾ. [ہمے] ਫਾਰਸ਼ੀ ਦਾ ਪਦ ਪੂਰਤੀ ਲਈ ਪ੍ਰਤ੍ਯਯ, ਜੋ ਮੇ ਵਾਂਙ ਆ ਜਾਂਦਾ ਹੈ. ਦੇਖੋ, ਮੇ.