ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ [ہمیشہ] ਵ੍ਯ- ਸਦਾ. ਸਰ੍‍ਵਦਾ. ਨਿਤ੍ਯ (ਨਿੱਤ).


ਅ. ਹ਼ਮਾਯਲ. ਗਾਤ੍ਰਾ। ੨. ਚਾਂਦੀ ਸੁਵਰਣ ਆਦਿਕ ਦੀ ਮਾਲਾ, ਜੋ ਛਾਤੀ ਤੇ ਲਟਕਦੀ ਰਹਿੰਦੀ ਹੈ. ਇਹ ਇਸਤ੍ਰੀ ਪੁਰਖਾਂ ਤਥਾ ਘੋੜੇ ਆਦਿਕ ਪਸ਼ੂਆਂ ਦਾ ਭੀ ਭੂਸਣ ਹੈ। ੩. ਮੁਸਲਮਾਨ ਕੁਰਾਨ ਨੂੰ ਭੀ ਮਾਲਾ ਦੀ ਤਰਾਂ ਪਹਿਨਦੇ ਹਨ.


ਸਾਨੂੰ. ਅਸਾਂ ਤਾਈਂ। ੨. ਦੇਖੋ, ਹਮਹ.


ਵਾ- ਹਮ ਨੇ ਅਨੇਕ. ਅਸੀਂ ਬਹੁਤ. "ਹਮੈਨੇਕ ਮਾਰੀ." (ਗੁਵਿ ੧੦) ਅਸੀਂ ਅਨੇਕ ਗੋਲੀਆਂ ਮਾਰੀਆਂ.