ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਇੱਕ ਫੁੱਲਦਾਰ ਬੂਟਾ, ਜੋ ਸਰਦ ਥਾਂ ਹੁੰਦਾ ਹੈ. ਇਸ ਦੇ ਕਈ ਰੰਗਦੇ ਗੇਂਦੇ ਜੇਹੇ ਸੁੰਦਰ ਫੁੱਲ ਹੁੰਦੇ ਹਨ. Dahlia. ਇਸ ਦੀ ਜੜ ਵਿੱਚ ਕਚਾਲੂ ਜੇਹੀਆਂ ਗੱਠੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਬੀਜਣ ਤੋਂ ਬੂਟੇ ਪੈਦਾ ਹੋ ਜਾਂਦੇ ਹਨ. ਫੁੱਲ ਵਿੱਚ ਭੀ ਗੇਂਦੇ ਵਾਂਙ ਬੀਜ ਹੁੰਦਾ ਹੈ. ਡੇਲੀਏ ਦੇ ਫੁੱਲ ਵਿੱਚ ਸੁਗੰਧ ਨਹੀਂ ਹੁੰਦੀ.


ਦੇਖੋ, ਡੋਹਲੋਂ.


ਕ੍ਰਿ- ਦੇਵਾਂਗਾ. "ਇਹੁ ਮਨੁ ਤੈਕੂੰ ਡੇਵਸਾਂ." (ਸੂਹੀ ਮਃ ੫. ਗੁਣਵੰਤੀ)


ਦੇਵਸੀ. ਦੇਵੇਗਾ.


ਕ੍ਰਿ- ਦੇਵਨ. ਦੇਣਾ. ਦਾਨ ਕਰਨਾ.