ਥ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅਸਥਾਪਨ ਕੀਤਾ. ਥਾਪਿਆ. "ਰਾਮਦਾਸ ਸੋਢੀ ਥਿਰ ਥਪ੍ਯਉ." (ਸਵੈਯੇ ਮਃ ੪. ਕੇ)
ਸੰਗ੍ਯਾ- ਸ੍ਥਲ. ਥਾਂ. ਥਲ। ੨. ਤਹਿ. ਪਰਤ। ੩. ਸ਼ੇਰ ਦੀ ਗੁਫਾ. ਸਿੰਘਾਂ ਦਾ ਘੁਰਾ। ੪. ਝੁੰਡ. ਗਰੋਹ. "ਜਹਾਂ ਮ੍ਰਿਗਰਾਜਨ ਕੇ ਥਰ ਧਾਈਅਤ ਹੈਂ." (ਹੰਸਰਾਮ)
ਸੰਗ੍ਯਾ- ਧੱਫਾ. ਤਮਾਚਾ. ਲਫੇੜਾ. ਇਹ ਸ਼ਬਦ ਦਾ ਅਨੁਕਰਣ ਹੈ.