ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਕੂੜਾ. ਨਿਕੰਮਾ ਘਾਸਫੂਸ. "ਕਾਤਰਤਾ ਕਤਵਾਰ ਬੁਹਾਰੈ." (ਕ੍ਰਿਸਨਾਵ)


ਅ਼. [قطع] ਕ਼ਤ਼ਅ਼. ਸੰਗ੍ਯਾ- ਬ੍ਯੋਂਤ. ਕਾਟ. ਤਰਾਸ਼. "ਕਾਟ ਕਤਾ ਕਰ ਲੀਨੋ." (ਚੰਡੀ ੧) ਦੇਖੋ, ਕ਼ਤ਼ਅ਼.


ਸੰਗ੍ਯਾ- ਛੋਟਾ ਖੜਗ. ਇਹ ਸਿੱਧਾ ਅਤੇ ਚੌੜਾ ਹੁੰਦਾ ਹੈ. ਅ਼. [کتیف] ਕਤੀਫ਼.


ਦੇਖੋ, ਕਿਤਾਬ.