ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [پذیرفتن] ਪਜੀਰਫ਼ਤਨ. ਕ੍ਰਿ- ਪਸੰਦ ਕਰਨਾ। ੨. ਕਬੂਲ ਕਰਨਾ.


ਵਿ- ਪ੍ਰਯੁਕ੍ਤ. ਚੰਗੀ ਤਰਾਂ ਜੋੜਿਆ ਹੋਇਆ। ੨. ਕੰਮ ਵਿੱਚ ਲਿਆਂਦਾ ਹੋਇਆ। ੩. ਸਹਾਰਾ ਦੇਕੇ ਪ੍ਰੇਰਿਆ ਹੋਇਆ. "ਚਰਣੀ ਚਲੈ ਪਜੂਤਾ ਆਗੈ." (ਆਸਾ ਮਃ ੧) ੪. ਫੜਿਆ ਹੋਇਆ. "ਸਾਹ ਪਜੂਤਾ ਪਜੂਤੀ ਪ੍ਰਣਵਤ ਨਾਨਕ ਲੇਖਾ ਦੇਹਾ." (ਆਸਾ ਮਃ ੧) ੫. ਪ੍ਰਯੁਕ੍ਤਾ. ਪ੍ਰੇਰੀ ਹੋਈ। ੬. ਫੜੀ ਹੋਈ. "ਸੀਹ ਪਜੂਤੀ ਬੱਕਰੀ." (ਭਾਗੁ)


ਦੇਖੋ, ਪਾਜੇਬ.


ਫ਼ਾ. [پژوہش] ਪਜੋਹਸ਼. ਸੰਗ੍ਯਾ- ਖੋਜ. ਭਾਲ. ਤਲਾਸ਼. ਦੇਖੋ, ਪਜੋਹੀਦਨ.


ਫ਼ਾ. [پژوہیدن] ਪਜੋਹੀਦਨ. ਕ੍ਰਿ ਖੋਜਣਾ. ਢੂੰਡ ਭਾਲ ਕਰਨੀ। ੨. ਨਿਰਣੇ ਕਰਨਾ.


ਸੰ. पट्. ਧਾ- ਲਪੇਟਣਾ, ਹਿੱਸੇ ਕਰਨਾ, ਚਮਕਣਾ, ਬੋਲਣਾ, ਜਾਣਾ, ਜੜ ਤੋਂ ਉਖੇੜਨਾ, ਚੀਰਨਾ। ੨. ਸੰਗ੍ਯਾ- ਵਸਤ੍ਰ। ੩. ਪਟੜਾ "ਲੈ ਪਟ ਕੋ ਪਟ ਸਾਥ ਪਛਾਰ੍ਯੋ." (ਚੰਡੀ ੧) ਕਪੜੇ ਨੂੰ ਪਟੜੇ ਨਾਲ ਪਛਾੜਿਆ। ੪. ਤਹਿ. ਪਰਤ. ਦਲ. "ਪ੍ਰਿਥਵੀ ਕੇ ਖਟ ਪਟ ਉਡਗਏ." (ਚਰਿਤ੍ਰ ੪੦੫) ੫. ਤਖ਼ਤਾ. ਕਿਵਾੜ. "ਭਰਮ ਪਟ ਖੂਲੇ." (ਧਨਾ ਮਃ ੩) ੬. ਪੜਦਾ. ਕਨਾਤ। ੭. ਪੱਟ. ਰੇਸ਼ਮ. "ਘਿਅ ਪਟ ਭਾਂਡਾ ਕਹੈ ਨ ਕੋਇ." (ਤਿਲੰ ਮਃ ੧) ੮. ਉਰੁ. ਰਾਨ। ੯. ਚੱਕੀ ਦਾ ਪੁੜ. "ਚਕੀਆ ਕੇ ਸੇ ਪਟ ਬਨੇ ਗਗਨ ਭੂਮਿ ਪੁਨ ਦੋਇ." (ਚਰਿਤ੍ਰ ੮੧) ੧੦. ਕ੍ਰਿ. ਵਿ- ਭੀਤਰ. ਅੰਦਰ. ਵਿੱਚ. "ਪੂਰ ਰਹ੍ਯੋ ਸਭ ਹੀ ਘਟ ਕੇ ਪਟ." (੩੩ ਸਵੈਯੇ)


ਪੱਟਣਾ ਦਾ ਅਮਰ ਖੋਦ. ਪੁੱਟ। ੨. ਸੰਗ੍ਯਾ- ਉਰੁ. ਰਾਨ. ਗੋਡੇ ਤੋਂ ਉੱਪਰ ਅਤੇ ਲੱਕ ਤੋਂ ਹੇਠ ਲੱਤ ਦਾ ਮੋਟਾ ਭਾਗੁ। ੩. ਟੋਆ। ੪. ਤ੍ਰੇੜ. ਦਰਾਰ। ੫. ਵਿੱਥ। ੬. ਪਾਟ. ਦੋਹਾਂ ਕੰਢਿਆਂ ਦੇ ਮੱਧ ਦਰਿਆ ਦੀ ਚੌੜਾਈ। ੭. ਸੰ. ਪੱਟ. ਨਗਰ। ੮. ਮੁਲਕ। ੯. ਚੌਰਾਹਾ. ਚੁਰਸਤਾ। ੧੦. ਪਟੜਾ. ਤਖ਼ਤਾ। ੧੧. ਰਾਜਾ ਵੱਲੋਂ ਦਾਨ ਬਖ਼ਸ਼ਿਸ਼ ਆਦਿ ਦਾ ਲੇਖਪਤ੍ਰ. ਪੱਟਾ। ੧੨. ਢਾਲ। ੧੩. ਰਾਜਸਿੰਘਾਸਨ। ੧੪. ਓਢਣ ਦਾ ਵਸਤ੍ਰ। ੧੫. ਰੇਸ਼ਮ। ੧੬. ਉਹ ਪੱਥਰ, ਜਿਸ ਪੁਰ ਕੋਈ। ਵਸਤੁ ਪੀਠੀ ਜਾਵੇ.