ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਦਭ.


ਦਰ੍‍ਭ (ਦੱਭ) ਦੀ ਜੜ. ਖ਼ਸ.


ਫ਼ਾ. [درمن] ਸੰਗ੍ਯਾ- ਦਵਾਈ। ੨. ਇ਼ਲਾਜ. ਰੋਗ ਦੂਰ ਕਰਨ ਦਾ ਯਤਨ. ਪੰਜਾਬੀ ਵਿੱਚ ਇਸੇ ਦਾ ਰੂਪ ਦਰਮਲ ਹੋਗਿਆ ਹੈ, ਜਿਵੇਂ- ਦਾਰੂ ਦਰਮਲ ਦਾ ਕੁਝ ਅਸਰ ਨਹੀਂ ਹੁੰਦਾ.


ਫ਼ਾ. [درمِیان] ਕ੍ਰਿ. ਵਿ- ਵਿੱਚ. ਅੰਦਰ.


ਵਿ- ਮਧ੍ਯ ਦਾ. ਵਿਚਕਾਰਲੇ ਮੇਲ ਦਾ.


ਦੇਖੋ, ਦਰਮਨ ੨.


ਫ਼ਾ. [درماہہ] ਸੰਗ੍ਯਾ- ਮਾਹਵਾਰੀ ਤਨਖ਼੍ਵਾਹ. ਮਾਸਿਕ ਵੇਤਨ. "ਕਰ ਦਰਮਾਹਾ ਢਿਗ ਰਖਲੇਤ." (ਗੁਪ੍ਰਸੂ)