ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

so-and-so, unnamed person


a species of tree, Acacia modesta also ਫਲਾਹ


ਫ਼ਾ. [فیلبان] ਸੰਗ੍ਯਾ- ਹਾਥੀਵਾਨ. ਹਸਤੀ ਨੂੰ ਹੱਕਣ ਅਤੇ ਪਾਲਣ ਵਾਲਾ.


ਵਿ- ਫੀਲ (ਹਾਥੀ) ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਹਾਥੀਵਾਨ.


ਦੇਖੋ, ਫੀਲ ਨਾਲ.


ਸੰਗ੍ਯਾ- ਵਡੀ ਨੌਬਤ, ਜੋ ਹਾਥੀ ਪੁਰ ਰੱਖਕੇ ਬਜਾਈ ਜਾਵੇ. "ਫੀਲੀਨਗਾਰੇ ਬਜੈਕੈ." (ਚਰਿਤ੍ਰ ੪੦੫)


ਹਾਥੀ ਦੇਖੋ, ਫੀਲ। ੨. ਆਸਾ ਰਾਗ ਵਿੱਚ ਕਬੀਰ ਜੀ ਦਾ ਸ਼ਬਦ ਹੈ-#੧. ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ,#੨. ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ,#੩. ਰਾਜਾ ਰਾਮ ਕਕਰੀ ਆਬਰੇ ਪਕਾਏ,#੪. ਕਿਨੈ ਬੂਝਨਹਾਰੈ ਖਾਏ.#੫. ਬੈਠਿ ਸਿੰਘੁ ਘਰਿ ਪਾਨ ਲਗਾਵੈ, ਘੀਸ ਗਲਉਰੇ ਲਿਆਵੈ,#੬. ਘਰਿ ਘਰਿ ਮੁਸਰੀ ਮੰਗਲ ਗਾਵਹਿ, ਕਛੂਆ ਸੰਖੁ ਬਜਾਵੈ,#੭. ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ,#੮. ਰੂਪਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ,#੯. ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ,#੧੦ ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸ਼ਬਦੁ ਸੁਨਾਇਆ. (੬)#ਭਾਵ- ਜਿਵੇਂ ਇਸ ਸ਼ਬਦ ਵਿੱਚ ਲਿਖਿਆਂ ਬਾਤਾਂ ਅਸੰਭਵ ਹਨ, ਤਿਵੇਂ ਕਰਤਾਰ ਵਿੱਚ ਮਾਯਿਕ ਪਦਾਰਥਾਂ ਦੀ ਕਲਪਨਾ ਅਸੱਤ ਹੈ.#ਅਥਵਾ-#੧. ਹਾਥੀ (ਮਦਮੱਤ) ਰਬਾਬੀ ਹੈ, ਬੈਲ (ਪਸ਼ੁਭਾਵ ਵਾਲਾ) ਪਖਾਵਜੀ ਹੈ, ਕਾਂਉਂ (ਵਿਸਯਲੰਪਟ) ਤਾਲ ਬਜਾਉਂਦਾ ਹੈ, ਭਾਵ ਹੁਣ ਸਾਰੇ ਕਰਤਾਰ ਦੇ ਕੀਰਤਨ ਵਿੱਚ ਲੱਗੇ ਹਨ.#੨. ਗਧਾ (ਖਰਮਸ੍ਤੀ ਕਰਨ ਵਾਲਾ ਪੇਟਦਾਸੀਆ) ਭਗਤਿ ਦਾ ਲਿਬਾਸ ਪਹਿਰਕੇ ਨ੍ਰਿਤ੍ਯ ਕਰਦਾ ਹੈ, ਭੈਂਸਾ (ਮਨ ਵਿੱਚ ਖੋਰ ਰੱਖਣ ਵਾਲਾ) ਸੇਵਾ ਕਰਦਾ ਹੈ.#੩. ਕਰਤਾਰ ਨੇ ਅੱਕ ਦੀ ਕੁਕੜੀਆਂ ਤੋਂ ਅੰਬ ਪਕਾ ਦਿੱਤੇ. ਭਾਵ ਕੁਕਰਮ ਸੁਕਰਮਾਂ ਵਿੱਚ ਬਦਲ ਦਿੱਤੇ.#੪. ਇਹ ਫਲ ਕਿਸੇ ਵਿਚਾਰਵਾਨ ਨੇ ਖਾਧੇ ਹਨ.#੫. ਸਿੰਘ (ਹੰਕਾਰੀ ਅਤੇ ਹਿੰਸਕ) ਘਰ ਬੈਠਕੇ ਆਏ ਗਏ ਦੀ ਖਾਤਿਰ ਲਈ ਪਾਨ ਤਿਆਰ ਕਰਦਾ ਹੈ, ਘੀਸ (ਤਰਕਬੁੱਧਿ) ਗਿਲੌਰੀਆਂ ਪੇਸ਼ ਕਰਦੀ ਹੈ.#੬. ਮੂਸਰੀ (ਚੂਹੀਆਂ- ਇੰਦ੍ਰੀਆਂ) ਆਪਣੇ ਘਰਾਂ (ਗੋਲਕਾਂ) ਅੰਦਰ ਮੰਗਲ ਗਾਉਂਦੀਆਂ ਹਨ, ਕੱਛੂ (ਇੰਦ੍ਰੀਆਂ ਸੰਕੋਚਕੇ ਦਿਖਾਉਣ ਵਾਲਾ ਪਾਖੰਡੀ) ਗੁਰ ਸ਼ਬਦ ਦਾ ਢੰਡੋਰਾ ਦਿੰਦਾ ਹੈ.#੭. ਬੰਧ੍ਯਾ (ਮਾਇਆ)¹ਦਾ ਪੁਤ੍ਰ ਜੀਵ ਮੋਕ੍ਸ਼੍‍ ਵਿਆਹੁਣ ਚੱਲਿਆ ਹੈ, ਸ਼ੁੱਧ ਅੰਤਹਕਰਣ ਸ੍ਵਰਣ- ਮੰਡਪ ਹੈ.#੮. ਸੁਰੂਪਾ ਕਨ੍ਯਾ ਮੁਕ੍ਤਿ, ਸਸਾ (ਨਿਰਬਲ) ਸਿੰਘ (ਬਲਵਾਨ) ਭਾਵ ਊਚ ਨੀਚ ਨੇ ਗੁਣ ਗਾਏ.#੯. ਕੀਟੀ (ਨੰਮ੍ਰਤਾ) ਪਰਬਤ (ਅਹੰਕਾਰ)#੧੦ ਕੱਛੂ ਅੰਗਾਰ (ਗ੍ਯਾਨ ਅਗਨਿ) ਚਾਹੁੰਦਾ ਹੈ, ਲੂਕੀ (ਗੁੱਤੀ- ਤਾਮਸੀ ਵ੍ਰਿੱਤਿ) ਨੇ ਪ੍ਰੇਮਭਰਿਆ ਸ਼ਬਦ ਸੁਣਾਇਆ ਹੈ.