ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਕੇਵਲ ਮੁਖ ਕਰਕੇ ਬਿਆਨ. ਅਮਲ ਤੋਂ ਬਿਨਾ ਜ਼ੁਬਾਨੀ ਜਮਾ ਖ਼ਰਚ. "ਸਬਦੁ ਨ ਚੀਨੈ ਕਥਨੀ ਬਦਨੀ ਕਰੈ." (ਸ੍ਰੀ ਮਃ ੩)


ਸੰ. ਵਿ- ਕਹਿਣ ਯੋਗ੍ਯ. ਬਿਆਨ ਕਰਨੇ ਲਾਇਕ.


ਦੇਖੋ, ਕਥਨ.


ਸੰਗ੍ਯਾ- ਕਥਾ. "ਕਥੜੀਆ ਸੰਤਾਹ ਤੇ ਸੁਖਾਊ ਪੰਧੀਆ." (ਵਾਰ ਮਾਰੂ ੨, ਮਃ ੫)


ਸੰ. ਸੰਗ੍ਯਾ- ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨. ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ." (ਮਾਝ ਮਃ ੫)


ਦੇਖੋ, ਕੱਥ ੨.


ਕਥਨ ਕਰਵਾਇਆ. ਕਹਾਇਆ. "ਮਿਲਿ ਸਾਧੂ ਅਕਥੁ ਕਥਾਇਆ ਥਾ." (ਮਾਰੂ ਮਃ ੫)


ਕਥਾ ਕਹਿਣ ਵਾਲਾ. ਕਥੱਕੜ.