ਸੰ. अकर्तृ. ਵਿ- ਨਾ ਕਰਨੇ ਵਾਲਾ. "ਸਭ ਕਛੁ ਕਰਤਾ ਤਊ ਅਕਰਤਾ." (ਗੁਪ੍ਰਸੂ)
ਦੇਖੋ, ਅਕਰਣ। ੨. ਕ੍ਰਿ- ਆਕੜਨਾ. ਐਂਠਨਾ. "ਅਕਰੈ ਆਨ ਨ ਮਾਨਈ ਹੁਇ ਆਪ ਭਰੋਸਾ." (ਗੁਪ੍ਰਸੂ)
ਵਿ- ਕਰਮ (ਕ੍ਰਿਪਾ) ਬਿਨਾ. ਜਿਸ ਤੇ ਈਸ਼੍ਵਰ ਦੀ ਕ੍ਰਿਪਾ ਨਹੀਂ। ੨. ਸੰ. ਅਕਰ੍ਮ. ਕਰਮ (ਕ੍ਰਿਯਾ- ਕੰਮ) ਰਹਿਤ. "ਕਹੂੰ ਕਰਮ ਕਰਤ ਅਕਰਮ." (ਅਕਾਲ) ੩. ਸੰਗ੍ਯਾ- ਕੁਕਰਮ. ਨਾ ਕਰਨ ਯੋਗ੍ਯ ਕਰਮ. ਮੰਦ ਕਰਮ. "ਪਗ ਨਾਚਸਿ ਚਿਤ ਅਕਰਮੰ." (ਪ੍ਰਭਾ ਬੇਣੀ) "ਕਰਮ ਅਕਰਮ ਬੀਚਾਰੀਐ." (ਗਉ ਰਵਿਦਾਸ)
nan
nan
ਸੰ. अकर्मन. ਸੰਗ੍ਯਾ- ਬਦ ਨਸੀਬ. ਮੰਦਭਾਗੀ. ਕਰਮਹੀਨ. "ਹਮ ਪਾਥਰ ਹੀਨ ਅਕਰਮਾ." (ਬਿਲਾ ਮਃ ੪) ਅਸੀਂ ਜੜ੍ਹ, ਹੀਨ (ਨੀਚ) ਅਤੇ ਮੰਦਭਾਗੀ ਹਾਂ। ੨. ਵਿ- ਸੁਸਤ. ਕੰਮ ਨਾ ਕਰਨ ਵਾਲਾ.
ਇੱਕ ਗਣਛੰਦ. ਇਸ ਦਾ ਨਾਉਂ "ਅਣਕਾ," "ਅਨਹਦ," "ਅਨੁਭਵ," "ਸ਼ਸ਼ਿਵਦਨਾ," "ਚੰਡਰਸਾ" ਅਤੇ "ਮਧੁਰਧੁਨਿ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਨਗਣ, ਯਗਣ , .#ਉਦਾਹਰਣ-#ਕਸ ਸਰ ਮਾਰੇ। ਸਿਸੁ ਨਹਿ ਹਾਰੇ।#ਬਹੁ ਬਿਧਿ ਬਾਣੰ। ਅਤਿ ਧਨੁ ਤਾਣੰ॥ (ਰਾਮਾਵ)#੨ਸੰ. ਅਕ੍ਰਯ. ਵਿ- ਜੋ ਮੁੱਲ ਤੋਂ ਨਾ ਲਿਆ ਜਾ ਸਕੇ. ਮਹਿੰਗਾ। ੩. ਅ- ਕਰਾ. ਜਿਸ ਇਸਤ੍ਰੀ ਦੇ ਹੱਥ, ਅਥਵਾ ਹਥਣੀ ਦੀ ਸੁੰਡ ਨਹੀਂ.
ਸੰ. अकृत्ज्ञ. ਵਿ- ਕੀਤੇ ਉਪਕਾਰ ਨੂੰ ਨਾ ਜਾਣਨ ਵਾਲਾ. ਨਾ ਸ਼ੁਕਰਾ. ਜੋ ਕ੍ਰਿਤਗ੍ਯ ਨਹੀਂ.
ਦੇਖੋ, ਅਕ੍ਰੂਰ. "ਉਧਉ ਅਕਰੂਰ ਤ੍ਰਿਲੋਚਨ ਨਾਮਾ." (ਸਵੈਯੇ ਮਃ ੩. ਕੇ)
ਅ਼. [عقل] ਅ਼ਕ਼ਲ. ਸੰਗ੍ਯਾ- ਬੁੱਧਿ. ਅਸਲ ਵਿੱਚ ਅ਼ਕ਼ਲ ਦਾ ਅਰਥ ਉੱਠ ਦਾ ਨਿਉਲ ਹੈ, ਜੋ ਨਿਉਲ ਦੀ ਤਰ੍ਹਾਂ ਆਦਮੀ ਦੀ ਵ੍ਰਿੱਤੀ ਨੂੰ ਨਿਯਮਾਂ ਵਿੱਚ ਲੈ ਆਵੇ, ਸੋ ਅ਼ਕ਼ਲ ਹੈ। ੨. ਸਿਮ੍ਰਿਤਿ. ਯਾਦਦਾਸ਼ਤ। ੩. ਸੰ. ਵਿ- ਅਖੰਡ. "ਸਦਾ ਅਕਲ ਲਿਵ ਰਹੈ." (ਸਵੈਯੇ ਮਃ ੨. ਕੇ) ੪. ਅਵਯਵ (ਅੰਗ) ਬਿਨਾ। ੫. ਕਲਾ ਰਹਿਤ. ਭਾਵ- ਨਿਰਗੁਣ. "ਅਕਲ ਕਲਾਧਰ ਸੋਈ." (ਸਿਧਗੋਸਟਿ) ੬. ਕਰਤਾਰ. "ਜਿਸੁ ਗੁਰੁ ਤੇ ਅਕਲਗਤਿ ਜਾਣੀ." (ਗਉ ਅਃ ਮਃ ੫) ੭. ਸਿੰਧੀ. ਵਿ- ਨਾ ਜਾਣਿਆ ਹੋਇਆ.
nan