ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [تبار] ਸੰਗ੍ਯਾ- ਕੁਲ. ਵੰਸ਼। ੨. ਦੇਖੋ, ਤਵਾਰ.


ਵਿ- ਤਬਲ (ਨਗਾਰਾ) ਵਜਾਉਣ ਵਾਲਾ. "ਚੋਟਾਂ ਪਾਨ ਤਬਾਲੀ." (ਚੰਡੀ ੩) ੨. ਤਬਾਲੀਂ. ਤਬਲਿਆਂ ਤੇ.


ਅ਼. [طبیِعت] ਸੰਗ੍ਯਾ- ਚਿੱਤ. ਮਨ। ੨. ਖ਼ਸਲਤ. ਸੁਭਾਉ. ਆ਼ਦਤ.


ਅ਼. [طبیِب] ਸੰਗ੍ਯਾ- ਤ਼ਿੱਬ (ਇ਼ਲਾਜ) ਕਰਨ ਵਾਲਾ ਵੈਦ੍ਯ.