ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਫ਼ਾ. [چوَترہ] ਸੰਗ੍ਯਾ- ਚੌਤਰਹ. ਚਬੂਤਰਾ. ਸੰ. ਚਤ੍ਵਰ. ਥੜਾ। ੨. ਕੋਤਵਾਲ ਦੀ ਕਚਹਿਰੀ. "ਸ਼ਾਹ ਚਉਤਰੇ ਜਾਇ ਜਤਾਈ." (ਚਰਿਤ੍ਰ ੬੧) "ਝਗੜਾ ਕਰਦੇ ਚਉਤੈ ਆਯਾ." (ਭਾਗੁ)
ਸੰਗ੍ਯਾ- ਚਾਰ ਤਾਰ ਦਾ ਗੀਤ, ਅਥਵਾ ਮ੍ਰਿਦੰਗ ਦਾ ਬੋਲ। ੨. ਰਬਾਬ, ਜਿਸ ਦੇ ਚਾਰ ਤਾਰਾਂ ਹੁੰਦੀਆਂ ਹਨ. ਅਥਵਾ ਚਾਰ ਤਾਰਾਂ ਦਾ ਕੋਈ ਵਾਜਾ। ੩. ਇੱਕ ਪ੍ਰਕਾਰ ਦਾ ਵਸਤ੍ਰ, ਜਿਸ ਦੀ ਬੁਣਤੀ ਵਿੱਚ ਚਾਰ ਚਾਰ ਤੰਦਾਂ ਇਕੱਠੀਆਂ ਹੋਂਦੀਆਂ ਹਨ.
dodge, deception, ruse, trick, stratagem, subterfuge, hoax
demarcation of land of a ਚੱਕ ; division of land into compact portions