ਦੇਖੋ, ਲਸਨ.
ਸੰਗ੍ਯਾ- ਲਸੋੜਾ. ਇੱਕ ਫਲਦਾਰ ਬਿਰਛ, ਜਿਸ ਦੇ ਫਲ ਬੇਰ ਦੇ ਆਕਾਰ ਦੇ ਲੇਸਦਾਰ ਰਸ ਵਾਲੇ ਹੁੰਦੇ ਹਨ. ਇਹ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. Cordia Myxa। ੨. ਦੰਦਾਂ ਦਾ ਮੂਲ ਦਾ ਮਾਸ ਮਸੂੜਾ. (gum)
ਸੰਗ੍ਯਾ- ਛੋਟਾ ਲਸੂੜਾ। ੨. ਗੋਂਦਨੀ.
ਇਹ ਲਸ ਧਾ ਅਤੇ ਲਖ (ਲਕ੍ਸ਼੍) ਧਾ ਦਾ ਹੀ ਪੰਜਾਬੀ ਵਿੱਚ ਰੂਪ ਹੈ. ਦੇਖੋ, ਲਸ ਅਤੇ ਲਕ੍ਸ਼੍. "ਲਹ ਲਹਿਤ ਮੌਰ." (ਅਕਾਲ) ਚਮਕਦਾ ਹੋਇਆ ਮੌਲਿ (ਮੁਕੁਟ). ੨. ਲਭ ਧਾਤੁ ਦਾ ਭੀ ਇਹ ਰੂਪ ਹੈ. "ਲਹਹਿ ਪਰਮਗਤਿ ਜੀਉ." (ਸਵੈਯੇ ਮਃ ੪. ਕੇ) "ਲਹਾਂ ਸੁ ਸਜਣ ਟੋਲਿ." (ਸਵਾ ਮਃ ੫) "ਹਭੇ ਸੁਖ ਲਹਾਉ." (ਵਾਰ ਮਾਰੂ ੨. ਮਃ ੫) "ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ." (ਕੇਦਾ ਮਃ ੫)
ਲਖੋ. ਦੇਖੋ। ੨. ਜਾਣੋ. ਮਲੂਮ ਕਰੋ. ਦੇਖੋ, ਲਕ੍ਸ਼੍ ਧਾ। ੩. ਲੱਭੋ. ਪ੍ਰਾਪਤ ਕਰੋ. ਦੇਖੋ, ਲਭ ਧਾ। ੪. ਉਤਰੋ. ਲੱਥੋ.
see ਹੌਲ਼ਾ , light
blood, gore
to bleed
blood circulation
circulatory system