ਅ਼. [ورق] ਵਰਕ਼ ਅਤੇ [ورقہ] ਵਰਕ਼ਹ. ਸੰਗ੍ਯਾ- ਬਿਰਛ ਦਾ ਪੱਤਾ। ੨. ਪੱਤਰਾ ਕਾਗਜ ਦਾ ਤਖਤਾ। ੩. ਸੁਇਨੇ ਚਾਂਦੀ ਦਾ ਬਹੁਤ ਪਤਲਾ ਪੱਤਰਾ. ਸੰ. वर्ष- ਵਰ੍ਸ। ੪. ਸੰ. ਵਰਕ. ਵਸਤ੍ਰ। ੫. ਬਾਦਬਾਨ. ਨੌਕਾ ਦਾ ਵਸਤ੍ਰ। ੬. ਦੇਖੋ, ਬਰਕ.
nan
ਸੰਗ੍ਯਾ- ਚਿੱਠੀ. ਪਤ੍ਰਿਕਾ. ਦੇਖੋ, ਵਰਕ ੨. "ਵਰਕੀ ਹਾਥ ਤਵਨ ਨਿਜ ਧਰੀ." (ਗੁਵਿ ੧੦) ੨. ਦੇਖੋ, ਬਰਕੀ.
ਦੇਖੋ, ਬਰਖ ਅਤੇ ਵਰਸ। ੨. ਦੇਖੋ, ਵਰਕ ੩.
ਦੇਖੋ, ਬਰਖਾ.
ਸੰਗ੍ਯਾ- ਵ੍ਰਿਸ੍ਟਿ. ਬਾਰਿਸ਼. "ਤਿਨਿ ਸਬਦ ਸੁਰਤਿ ਕੀਨੀ ਵਰਖਾਈ." (ਸਵੈਯੇ ਮਃ ੪. ਕੇ) ੨. ਵਸਾ ਕੀਤੀ, ਕਰਾਈ.
ਸੰ. वर्षाप्रिय. ਚਾਤਕ. ਪਪੀਹਾ.
ਸੰ. वर्षेश- ਵਸੇਸ਼. ਵਰਖਾ ਦਾ ਸੁਆਮੀ ਇੰਦ੍ਰ। ੨. ਜ੍ਯੋਤਿਸ ਅਨੁਸਾਰ ਵਰਖਫਲ ਦਾ ਮੁਖੀਆ ਗ੍ਰਹ। ੩. ਦੇਖੋ, ਬਰਖੇਸ.
ਸੰ. वर्ग. ਇੱਕ ਜਾਤਿ ਦਾ ਸਮੂਹ, ਜੈਸੇ- ਮਨੁੱਖ ਵਰਗ। ੨. ਇੱਕ ਥਾਂ ਬਲਣ ਵਾਲੇ ਅੱਖਰਾਂ ਦਾ ਸਮੁਦਾਯ, ਜੈਸੇ- ਕਵਰਗ ਟਵਰਗ ਆਦਿ। ੩. ਅੱਖਰ. "ਚਤੁਰ ਵਰਗ ਦਾ ਭਵਜਨ ਤਾਰਨ." (ਗੁਪ੍ਰਸੂ) ਚਾਰ ਅੱਖਰ- "ਵਾਹਗੁਰੂ"। ੪. ਗ੍ਰੰਥ ਦਾ ਹਿੱਸਾ. ਬਾਬ. ਅਧ੍ਯਾਯ। ੫. ਉਹ ਚੁਕੋਣਾ ਛੇਤ੍ਰ, ਜਿਸ ਦੀ ਚੌੜਾਈ ਅਤੇ ਲੰਬਾਈ ਬਰਾਬਰ ਅਤੇ ਚਾਰੇ ਕੂਣੇ ਸਮਕੋਣ ਹੋਣ. Square. ਜਿਵੇਂ ੪੦੦ ਵਰਗ ਮੀਲ। ੬. ਅੰਗਾਂ ਨੂੰ ਸਮਾਨ ਅੰਗਾਂ ਨਾਲ ਜਰਬ ਕਰਨਾ, ਜਿਵੇਂ- ਪੱਚੀ ਨੂੰ ੨੫ ਨਾਲ। ੭. ਦੇਖੋ, ਬਰਗ.
nan
nan
nan