ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਰਜਨ. ਰੋਕਣਾ. ਦੇਖੋ, ਬਰਜਣਾ.


ਵ੍ਰਜ ਦੀ ਬੋਲੀ. ਦੇਖੋ, ਵ੍ਰਜ ੫. ਇਹ ਪੁਰਾਣੇ ਹਿੰਦੀ ਕਵੀਆਂ ਦੀ ਕਾਵ੍ਯਭਾਸਾ ਹੈ.


ਵਰ੍‍ਯ- ਅਗ੍ਨਿ. ਪ੍ਰਜਲਿਤ ਅਗਨਿ ਦਗਦੀ ਹੋਈ ਅੱਗ. "ਲਈ ਭਗਉਤੀ ਦੁਰਗ ਸਾਹ ਵਰਜਾਗਨਿ ਭਾਰੀ." (ਚੰਡੀ ੩) ੨. ਵਰ੍‍ਚਸ- ਅਗ੍ਨਿ. ਚਮਕੀਲੀ ਅਗਨਿ.


ਘੁੰਮਣਾ. ਫਿਰਨਾ. ਗਸ਼੍ਤ. ੨. ਚੜ੍ਹਾਈ. ਫੌਜਕਸ਼ੀ। ੩. ਰੰਗਭੂਮਿ. ਤਮਾਮੇ ਦੀ ਥਾਂ.


ਫ਼ਾ. [ورزِش] ਸੰਗ੍ਯਾ- ਕਸਰਤ. ਵ੍ਯਾਯਾਮ Athletic exercise.


ਸੰ. वर्जित. ਵਿ- ਵਰ੍‍ਜਨ ਕੀਤਾ. ਰੋਕਿਆ. ਹਟਾਇਆ.