ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਭ੍ਰਾਸ੍ਟ੍‌ਭਰ੍‍ਜਕ. ਭੱਠੀ ਪੁਰ ਭੰਨਣ (ਭਰ੍‍ਜਨ) ਕਰਨ ਵਾਲਾ. ਭੱਠ ਤੇ ਦਾਣੇ ਆਦਿ ਭੁੰਨਣ ਵਾਲਾ.


ਤੱਤੀ ਪੌਣ। ੨. ਭਾਫ. ਜਲ ਤਪਾਉਣ ਤੋਂ ਪੈਦਾ ਹੋਈ ਬਾਸ੍ਪ. "ਅਗਨਿ ਪਾਣੀ ਬੋਲੈ ਭੜਵਾਉ." (ਗਉ ਮਃ ੧) ਦੇਹ ਵਿੱਚ ਅਗਨਿ ਪਾਣੀ ਵਾਯੁ ਦਾ ਸੰਯੋਗ ਹੋਣ ਤੋਂ ਸ੍ਵਾਸ ਸ਼ਬਦ ਕਰਦੇ ਹਨ.


ਸੰਗ੍ਯਾ- ਭ੍ਰਸ੍ਟ ਬਾਸ੍ਪ. ਗੰਦੀ ਭਾਪ (ਹਵਾੜ) "ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ." (ਮਃ ੧. ਵਾਰ ਮਾਝ)


ਦੇਖੋ, ਪਢਾਣਾ.


ਸੰਗ੍ਯਾ- ਭਾਂਬੜ. ਅਗਨਿ ਦੀ ਬਹੁਤ ਵਡੀ ਲਾਟ. "ਬਹੁਤ ਭੜਾਂਬ ਮਚਾਵਤ ਭਯੋ." (ਗੁਪ੍ਰਸੂ)


ਵਿ- ਭਿੜਨ ਵਾਲੀ. ਯੁੱਧ ਕਰਨ ਵਾਲੀ. "ਨਮੋ ਭਾਵਨੀ ਭੂਤਹੰਤਾ ਭੜਿੰਗੀ." (ਚੰਡੀ ੨) ੨. ਸੰਗ੍ਯਾ- ਇੱਕ ਬੂਟੀ ਜੋ ਪਹਾੜੀ ਦੇਸਾਂ ਵਿੱਚ ਬਹੁਤ ਹੁੰਦੀ ਹੈ. ਸੰ. ਚਰੰਗੀ L. Picrasma Quassioizes ਇਹ ਲਹੂ ਦੇ ਵਿਕਾਰ ਦੂਰ ਕਰਦੀ ਹੈ.