ਵਿ- ਬਿਨਾ ਕਾਰਣ. ਬਿਨਾ ਸਬਬ. ਹੇਤੁ ਰਹਿਤ। ੨. ਜਿਸ ਦਾ ਕੋਈ ਕਾਰਣ ਨਾ ਹੋਵੇ. ਸ੍ਵਯੰਭੂ. ਆਪਣੇ ਆਪ ਹੋਣ ਵਾਲਾ। ੩. ਕ੍ਰਿ. ਵਿ- ਵ੍ਯਰ੍ਥ. ਵ੍ਰਿਥਾ.
nan
nan
ਵਿ- ਅਕ (ਦੁੱਖ) ਹੀ ਹੈ ਅਰਥ (ਫਲ) ਜਿਸ ਦਾ. "ਜਨਮ ਅਕਾਰਥ ਕੀਨ." (ਸ. ਮਃ ੯) ੨. ਦੇਖੋ, ਅਕਾਥ.
ਦੇਖੋ, ਅਕਾਰਣ.
ਦੇਖੋ, ਅਕਾਜ.
ਦੇਖੋ, ਅਕਾਰ.
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ.
ਦਸ਼ਮਗ੍ਰੰਥ ਵਿੱਚ ਅਕਾਲ ਦੀ ਮਹਿਮਾ ਦਾ ਇੱਕ ਅਸਤੋਤ੍ਰ. ਲਿਖਾਰੀਆਂ ਦੀ ਬੇਸਮਝੀ ਨਾਲ ਇਸ ਦਾ ਪਾਠ ਬਹੁਤ ਅੱਗੇ ਪਿੱਛੇ ਅਤੇ ਅਸ਼ੁੱਧ ਹੋਗਿਆ ਹੈ, ਦੇਖੋ, ਏਕ ਸਮੈ ਸ੍ਰੀ ਆਤਮਾ, ਅਤੇ ਗੁਰੁਮਤ ਸੁਧਾਕਰ.
ਦੇਖੋ, ਜਾਪੁ ਜੀ.
ਅਮ੍ਰਿਤਸਰ ਵਿੱਚ ਇੱਕ ਖੂਹ, ਜੋ ਗੁਰੂ ਹਰਿਗੋਬਿੰਦ ਸਾਹਿਬ ਨੇ ਸੰਮਤ ੧੬੬੯ ਵਿੱਚ ਤਿਆਰ ਕਰਵਾਇਆ ਸੀ.