ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਕਦਾ. ਕਬ. ਕਦੋਂ. "ਸਫਲ ਦਰਸਨ ਕਦਿ ਪਾਉ?" (ਸਾਰ ਮਃ ੫) "ਪਾਪ ਬਿਨਾਸੇ ਕਦਿਕੇ." (ਬਾਵਨ)


ਅ਼. [قدیم] ਵਿ- ਪੁਰਾਣਾ। ੨. ਮੁੱਢ ਦਾ."ਸੇਵਕ ਕਦੀਮ ਤਕ ਆਏ ਤੇਰੀ ਸਾਮ ਹੈ." (ਚੰਡੀ ੧)


ਵਿ- ਮੁੱਢ ਦਾ. ਦੇਖੋ, ਕਦੀਮ. "ਹੁਤੇ ਕਦੀਮੀ ਗੁਰਘਰ ਕੇਰੇ." (ਗੁਪ੍ਰਸੂ)


ਦੇਖੋ, ਕਦੂਆ.


ਫ਼ਾ [کدوے] ਸੰਗ੍ਯਾ- ਘੀਆਕੱਦੂ. "ਬੇਲਹਿ ਤੇ ਕਦੂਆ ਕਟ ਡਾਰ੍ਯੋ." (ਚੰਡੀ ੧)


ਫ਼ਾ. [کّدوُکش] ਸੰਗ੍ਯਾ- ਦੰਦੇਦਾਰ ਝਰਣਾ, ਜਿਸ ਪੁਰ ਕੱਦੂ ਘਸਾਇਆ ਜਾਂਦਾ ਹੈ. ਕੱਦੂ ਦੇ ਬਾਰੀਕ ਲੱਛੇ ਸੁਰਾਖਾਂ ਵਿੱਚੋਂ ਨਿਕਲਦੇ ਹਨ ਜਿਨ੍ਹਾਂ ਦਾ ਰਾਇਤਾ ਪੈਂਦਾ ਹੈ.