ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [تماشبیِن] ਸੰਗ੍ਯਾ- ਤਮਾਸ਼ਾ ਦੇਖਣ ਵਾਲਾ। ੨. ਭਾਵ- ਵੇਸ਼੍ਯਾਗਾਮੀ.


ਅ਼. [تماشا] ਤਮਾਸ਼ਾ. ਸੰਗ੍ਯਾ- ਮਸ਼ੀ (ਵਿਚਰਣ) ਦੀ ਕ੍ਰਿਯਾ। ੨. ਚਿੱਤ ਨੂੰ ਪ੍ਰਸੰਨ ਕਰਨ ਵਾਲਾ ਦ੍ਰਿਸ਼੍ਯ ਖ਼ੁਸ਼ ਨਜਾਰਾ. "ਕਉਤਕ ਕੋਡ ਤਮਾਸਿਆ." (ਵਾਰ ਜੈਤ) ੩. ਭਾਈ ਸੰਤੋਖ ਸਿੰਘ ਨੇ "ਚੰਚਲਚੀਤ ਨ ਜਾਇ ਤਮਾਸੇ." ਦਾ ਅਰਥ ਕਰਦੇ ਹੋਏ, ਤਮਾਸਾ ਦਾ ਅਰਥ ਵੇਸ਼੍ਯਾਮੰਡਲੀ ਦਾ ਅਖਾੜਾ ਕੀਤਾ ਹੈ.


ਫ਼ਾ. [تنباکوُ] ਤੰਬਾਕੂ ਅ਼. [دُخان] ਦੁਖ਼ਾਨ. ਪੁਰਤ. Tobacco. ਸੰ. ਤਾਮ੍ਰਕੂਟ ਅਤੇ ਕਲੰਜ.¹ L- Nicotiana tabacum. ਇਹ ਅਸਲ ਬੂਟੀ ਅਮਰੀਕਾ ਦੀ ਹੈ ਅਤੇ ਇਸ ਦਾ ਨਾਮ tabaco ਹੈ. ਯੂਰਪ ਦੇ ਯਾਤ੍ਰੀ ਉਸ ਦੇਸ਼ ਤੋਂ ਹੋਰ ਦੇਸ਼ਾਂ ਵਿੱਚ ਉੱਥੋਂ ਦੇ ਨਾਮ ਸਮੇਤ ਲੈ ਆਏ ਹਨ. ਯੂਰਪ ਵਿੱਚ ਇਸ ਦਾ ਪ੍ਰਚਾਰ ਸਨ ੧੫੬੦ ਵਿੱਚ ਹੋਇਆ ਅਤੇ ਭਾਰਤ ਵਿੱਚ ਪੁਰਤਗਾਲ ਦੇ ਵਪਾਰੀਆਂ ਨੇ ਸਨ ੧੬੦੫ ਵਿੱਚ ਤਮਾਕੂ ਬੀਜ ਸਮੇਤ ਲਿਆਂਦਾ ਅਤੇ ਦੇਸ਼ ਵਿੱਚ ਫੈਲਾਇਆ.#ਮੁਸਲਮਾਨ ਤਮਾਕੂ ਦੇ ਵਰਤਣ ਨੂੰ ਮਕਰੂਹ ਜਾਣਦੇ ਹਨ, ਇਸੇ ਲਈ ਮਸਜਿਦਾਂ ਵਿੱਚ ਇਸ ਦਾ ਵਰਤਣਾ ਮਨਾ ਕੀਤਾ ਹੋਇਆ ਹੈ. ਖਾਸ ਕਰਕੇ ਵਹਾਬੀ ਮੁਸਲਮਾਨ ਤਮਾਕੂ ਤੋਂ ਬਹੁਤ ਪਰਹੇਜ਼ ਕਰਦੇ ਹਨ.#ਗੁਰਮਤ ਵਿੱਚ ਇਸ ਦਾ ਪੂਰਣ ਤ੍ਯਾਗ ਹੈ ਅਰ ਇਸ ਦਾ ਨਾਮ ਜਗਤਜੂਠ, ਬਿਖ੍ਯਾ ਤਥਾ ਗੰਦਾਧੂਮ ਲਿਖਿਆ ਹੈ. "ਜਗਤਜੂਠ ਤੇ ਰਹਿਯੈ ਦੂਰ." (ਗੁਪ੍ਰਸੂ) "ਬਿਖ੍ਯਾ ਕਿਰਿਆ ਭੱਦਨ ਤ੍ਯਾਗੋ." (ਗੁਵਿ ੧੦) "ਗੰਦਾਧੂਮ ਬੰਸ ਤੇ ਤ੍ਯਾਗਹੁ। ਅਤਿ ਗਲਾਨਿ ਇਸ ਤੇ ਧਰ ਭਾਗਹੁ." (ਗੁਪ੍ਰਸੂ) "ਕੁੱਠਾ ਹੁੱਕਾ ਚਰਸ ਤਮਾਕੁ. ××× ਇਨ ਕੀ ਓਰ ਨ ਕਬਹੂ ਦੇਖੈ," (ਪ੍ਰਸ਼ਨੋੱਤਰ ਭਾਈ ਨੰਦਲਾਲ)


ਤੁ. [تماچہ] ਫ਼ਾ. [تپنچہ] ਤਪੰਚਹ. ਸੰਗ੍ਯਾ- ਲਫੇੜਾ. ਥੱਪੜ. ਧੱਫਾ. ਚਪੇੜ. "ਲੇਪਨੀ ਸਿੰਘ ਕੇ ਇਕ ਹਤਹੁ ਤਮਾਚਾ." (ਗੁਪ੍ਰਸੂ) ੨. ਝਪਟ. ਤੇਜ਼ੀ ਦਾ ਹੱਲਾ. "ਅਸਵਾਰਨ ਦਲ ਹਨਐ ਸਮੁਦਾਈ, ਏਕ ਤਮਾਚਾ ਰਣ ਕੋ ਮਾਰਹੁ." (ਗੁਪ੍ਰਸੂ) ੩. ਤੁ [تمنچہ] ਤਮੰਚਾ ਪਿਸਤੌਲ Pistol. "ਕਾਢ ਕਮਰ ਤੇ ਹਨ੍ਯੋ ਤਮਾਚਾ." (ਗੁਪ੍ਰਸੂ)


ਅ਼. [تمامی تمام] ਵਿ- ਪੂਰਾ. ਸਾਰਾ. ਸਭ। ੨. ਸਮਾਪਤ. ਖ਼ਤਮ.