ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

(ਜਾਪੁ) ਸਭ ਨੂੰ ਆਪਣੀ ਵੱਲ ਰੁਜੂ (ਧ੍ਯਾਨਪਰਾਇਣ) ਕਰਨ ਵਾਲਾ. ਆਪਣੇ ਵੱਲ ਫੇਰਨ ਵਾਲਾ ਹੈ.


ਸੰ. ਸੰਗ੍ਯਾ- ਤਮ- ਅਰਿ. ਅੰਧੇਰੇ ਦਾ ਵੈਰੀ ਸੂਰਜ। ੨. ਪ੍ਰਕਾਸ਼। ੩. ਦੀਵਾ.


ਸੰ. ਸੰਗ੍ਯਾ- ਨੀਲਧ੍ਵਜ. ਮਹਾਬਲ. ਵੀਹ ਪੱਚੀ ਫੁੱਟ ਉੱਚਾ ਸਦਾਬਹਾਰ ਇੱਕ ਬਿਰਛ, ਜੋ ਥੋੜੇ ਉੱਚੇ ਪਹਾੜਾਂ ਪੁਰ ਅਤੇ ਜਮੁਨਾ ਨਦੀ ਦੇ ਕਿਨਾਰੇ ਅਕਸਰ ਦੇਖੀਦਾ ਹੈ. ਇਸ ਨੂੰ ਖੱਟੇ ਫਲ ਲਗਦੇ ਹਨ, ਜੋ ਵਰਖਾ ਰੁੱਤ ਵਿੱਚ ਪਕਦੇ ਹਨ. ਵੈਦ੍ਯਕ ਵਿੱਚ ਤਮਾਲ ਦੇ ਬਹੁਤ ਗੁਣ ਲਿਖੇ ਹਨ. L. Xanthocymus pictorius । ੨. ਤੇਜਪਤ੍ਰ। ੩. ਕਈ ਲੇਖਕਾਂ ਨੇ ਤਮਾਲ ਨਾਮ ਤਮਾਕੂ ਦਾ ਭੀ ਲਿਖਿਆ ਹੈ, ਪਰ ਪੁਰਾਣੇ ਗ੍ਰੰਥਾਂ ਵਿੱਚ ਨਹੀਂ ਹੈ.


ਸੰਗ੍ਯਾ- ਤਮਾਲ ਬਿਰਛ ਦਾ ਪੱਤਾ। ੨. ਤਮਾਕੂ. ਦੇਖੋ, ਤਮਾਲ। ੩. ਤੇਜਪਤ੍ਰ ਦਾ ਪੱਤਾ.


ਅੰਧੇਰੇ ਵਿੱਚ। ੨. ਅੰਧੇਰੇ ਦੇ ਕਾਰਣ। ੩. ਸੰ. ਸੰਗ੍ਯਾ- ਰਾਤ. ਰਾਤ੍ਰਿ. ਸ਼ਬ। ੪. ਮੋਹ. ਅਗ੍ਯਾਨ। ੫. ਹਲਦੀ. ਹਰਿਦ੍ਰਾ.


ਦੇਖੋ, ਤਮੀਸ਼.


ਸੰ. ਅੰਧੇਰਾ। ੨. ਕ੍ਰੋਧ। ੩. ਭਾਗਵਤ ਅਨੁਸਾਰ ਇੱਕ ਨਰਕ, ਜਿਸ ਵਿੱਚ ਗਾੜ੍ਹਾ ਅੰਧੇਰਾ ਹੈ.


ਸੰ. ਤਮੀ (ਰਾਤ੍ਰਿ) ਦਾ ਪਤੀ ਚੰਦ੍ਰਮਾ. "ਤੁਰਕ ਤੇਜ ਤਮਿਪਤਿ ਕੇ ਤਾੜਤ." (ਗੁਪ੍ਰਸੂ) ਦੇਖੋ, ਤਮੀਪਤਿ.


ਸੰ. ਸੰਗ੍ਯਾ- ਹਲਦੀ। ੨. ਰਾਤ੍ਰਿ. ਨਿਸ਼ਾ.


ਸੰ. ਸੰਗ੍ਯਾ- ਤਮੀ (ਰਾਤ੍ਰਿ) ਦਾ ਸ੍ਵਾਮੀ ਚੰਦ੍ਰਮਾ.


ਸੰ. ਸੰਗ੍ਯਾ- ਤਮੀ (ਰਾਤ੍ਰਿ) ਵਿੱਚ ਫਿਰਨ ਵਾਲਾ ਚੋਰ। ੨. ਉੱਲੂ। ੩. ਰਾਖਸ.