ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਦਾਚਿਤ. "ਕਦੰਚ ਕਰੁਣਾ ਨ ਉਪਰਜਤੇ." (ਸਹਸ ਮਃ ੫) "ਚਿਤ ਮੇ ਚਿਤਵ੍ਯੋ ਨਹੀ ਕਦੰਤ." ਅਤੇ "ਜਾਨ੍ਯੋ ਗਹ੍ਯੋ ਨ ਛੁਟੈ ਕਦੰਤਾ." (ਗੁਪ੍ਰਸੂ)


ਸੰ. ਸੰਗ੍ਯਾ- ਧਰਮਸ਼ਾਸਤ੍ਰ ਕਰਕੇ ਵਰਜਿਆ ਹੋਇਆ ਅੰਨ। ੨. ਵੈਦ੍ਯ ਦਾ ਵਰਜਿਤ ਅੰਨ। ੩. ਬਾਥੂ ਆਦਿਕ ਮੋਟਾ ਅੰਨ.


ਸੰ. कदम्ब ਸੰਗ੍ਯਾ- ਸਮੂਹ. ਸਮੂਦਾਯ. "ਸਿਰਜਤ ਹੈ ਬ੍ਰਹਮੰਡ ਕਦੰਬ." (ਨਾਪ੍ਰ) ੨. ਇੱਕ ਖ਼ਾਸ ਬਿਰਛ, ਜਿਸ ਦੇ ਪੀਲੇ ਫੁੱਲ ਲਗਦੇ ਹਨ. ਇਹ ਬਿਰਛ ਕ੍ਰਿਸਨ ਜੀ ਦੇ ਬਹੁਤ ਪਿਆਰੇ ਸਨ. ਇਨ੍ਹਾਂ ਦੇ ਜੰਗਲ ਵਿੱਚ ਹੀ ਬਹੁਤ ਖੇਲ ਕੀਤੀ ਹੈ. ਹੁਣ ਵ੍ਰਿੰਦਾਵਨ ਵਿੱਚ ਕ੍ਰਿਸਨ ਜੀ ਦੇ ਭਗਤ ਕਦੰਬ ਦੇ ਫੁੱਲਾਂ ਦੀ ਮਾਲਾ ਕ੍ਰਿਸਨ ਦੀ ਮੂਰਤੀ ਨੂੰ ਪਹਿਰਾਂਉਂਦੇ ਹਨ. Nauclea Cadamba.


ਸੰ. कदरु ਸੰਗ੍ਯਾ- ਪੁਰਾਣਾਂ ਅਨੁਸਾਰ ਦਕ੍ਸ਼੍‍ ਦੀ ਪੁਤ੍ਰੀ ਅਤੇ ਕਸ਼੍ਯਪ ਦੀ ਇਸਤ੍ਰੀ, ਜਿਸ ਤੋਂ ਨਾਗ ਪੈਦਾ ਹੋਏ. "ਬਿਨਤਾ ਕਦ੍ਰੂ ਦਿਤਿ ਅਦਿਤਿ ਏ ਰਿਖਿ ਬਰੀ ਬਨਾਯ." (ਵਿਚਿਤ੍ਰ)


ਦੇਖੋ, ਕੰਧਾਰ.


ਦੇਖੋ, ਕਣ। ੨. ਕਰ੍‍ਣ. ਕੰਨ. "ਜਿਨ ਕਨ ਕੀਨੇ ਅਖੀ ਨਾਕ." (ਧਨਾ ਮਃ ੧) ੩. ਬੂੰਦ. "ਜਲ ਕਨ ਸੁਭਗ ਝਰੇ." (ਪਾਰਸਾਵ) ੪. ਕਨਕ ਦਾ ਸੰਖੇਪ. ਸੁਵਰਣ. ਸੋਨਾ. "ਊਚ ਭਵਨ ਕਨ ਕਾਮਨੀ." (ਸ. ਕਬੀਰ)


ਦੇਖੋ, ਕਨੌਜ.