nan
ਅ਼. [تمیز] ਸੰਗ੍ਯਾ- ਮੈਜ਼ (ਫ਼ਰਕ਼) ਸਮਝਣ ਦੀ ਕ੍ਰਿਯਾ. ਵਿਵੇਕ. ਨਿਰਣਾ। ੨. ਭੇਦਗ੍ਯਾਨ. "ਤਮੀਜੁਲ ਤਮਾਮੈ." (ਜਾਪੁ) ੩. ਸਭ੍ਯਤਾ.
nan
ਸੰ. ਸੰਗ੍ਯਾ- ਤਮੀ (ਰਾਤ੍ਰਿ) ਦਾ ਸ੍ਵਾਮੀ ਚੰਦ੍ਰਮਾ. "ਘਿਰ੍ਯੋ ਤਮੀਪਤਿ ਤਮ ਕਰ ਮਾਨੋ." (ਨਾਪ੍ਰ)
ਦੇਖੋ, ਤੈਮੂਰ। ੨. ਦੇਖੋ, ਤੰਬੂਰ.
ਦੇਖੋ, ਤੰਬੂਰਾ.
ਸੰ. ताम्रेश्वर- ਤਾਮ੍ਰੇਸ਼੍ਵਰ. ਸੰਗ੍ਯਾ- ਵੈਦ੍ਯਕ ਰੀਤਿ ਨਾਲ ਮਾਰਿਆ ਹੋਇਆ ਤਾਂਬਾ. ਤਾਂਬੇ ਦੀ ਭਸਮ. ਤਾਂਬੇ ਦਾ ਕੁਸ਼ਤਾ। ੨. ਤਾਮ੍ਰਰਸ.
ਦੇਖੋ, ਤਮਅ਼ ਅਤੇ ਤਮਾ. "ਤ੍ਯਾਗ ਤਮੈ ਸਭ ਧਾਮਨ ਕੀ." (ਕ੍ਰਿਸਨਾਵ)
ਸੰ. ਸੰਗ੍ਯਾ- ਅੰਧਕਾਰਰੂਪ ਮਾਇਆ ਦਾ ਤੀਜਾ ਗੁਣ। ੨. ਅਗ੍ਯਾਨ। ੩. ਕ੍ਰੋਧ.
nan
ਸੰ. ਸੰਗ੍ਯਾ- ਤਮ- ਘ੍ਨ. ਅੰਧੇਰੇ ਨੂੰ ਨਾਸ਼ ਕਰਨ ਵਾਲਾ ਸੂਰਯ। ੨. ਚੰਦ੍ਰਮਾ। ੩. ਅਗਨਿ। ੪. ਦੀਵਾ। ੫. ਗ੍ਯਾਨ। ੬. ਸਤਿਗੁਰੂ.
ਸੰ. ਸੰਗ੍ਯਾ- ਅੰਧੇਰੇ ਵਿੱਚ ਰਤਨ ਵਾਕਰ ਚਮਕਣ ਵਾਲਾ. ਖਦ੍ਯੋਤ. ਜੁਗਨੂ. ਟਣਾਣਾ। ੨. ਗੋਮੇਦਕ ਰਤਨ.