ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਲਾਉਣ ਵਾਲਾ. "ਗਲ ਸੇਤੀ ਲਾਇਕ." (ਵਾਰ ਮਾਰੂ ੨. ਮਃ ੫) ੨. ਦੇਖੋ, ਲਾਯਕ.


ਦੇਖੋ, ਇਲਾਯਚੀ.


ਦੇਖੋ, ਇਲਾਯਚੀਦਾਣਾ.


ਦੇਖੋ, ਅਮ੍ਰਿਤਸਰ ੧੭.


ਵਿ- ਲਾਉਣ ਵਾਲਾ. "ਏਹ ਵੈਦ ਜੀਅ ਕਾ ਦੁਖ ਲਾਇਣ." (ਵਾਰ ਰਾਮ ੨. ਮਃ ੫) ੨. ਸੰਗ੍ਯਾ- ਤੁਲ੍ਯਤਾ. ਮੁਕਾਬਲਾ. "ਜਾਪ ਤਾਪ ਕੋਟਿ ਲਖ ਪੂਜਾ, ਹਰਿਸਿਮਰਣ ਤੁਲਿ ਨ ਲਾਇਣ." (ਨਟ ਮਃ ੫) ੩. ਰੋਟੀ ਨਾਲ ਲਾਕੇ ਖਾਣ ਵਾਲਾ ਪਦਾਰਥ. ਸਾਗ ਭਾਜੀ ਦਾਲ ਆਦਿ.


ਵਿ- ਲਾ (ਬਿਨਾ) ਇਅ਼ਤਬਾਰ (ਭਰੋਸਾ). "ਨਕੀ ਵਢੀ ਲਾਇਤਬਾਰ." (ਮਃ ੧. ਵਾਰ ਮਲਾ)


ਸੰ. ਅਵਿਸ਼੍ਵਾਸ. ਇਅ਼ਤਬਾਰ ਦਾ ਅਭਾਵ। ੨. ਭਾਵ- ਚੁਗਲੀ, ਜਿਸ ਤੋਂ ਸਭ ਦਾ ਇਅ਼ਤਬਾਰ ਜਾਂਦਾ ਰਹਿਂਦਾ ਹੈ. "ਨਿੰਦਾ ਚਿੰਦਾ ਕਰਹਿ ਪਰਾਈ, ਝੂਠੀ ਲਾਇਤਬਾਰੀ." (ਗਉ ਮਃ ੧)