ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਰਤਮਾਨ ਕਾਲ ਦਾ ਹਾਲ, ਵ੍ਰਿੱਤਾਂਤ. "ਮਾਤਲੋਕ ਵਿੱਚ ਕਿਆ ਵਰਤਾਰਾ?" (ਭਾਗੁ) ੨. ਵਰਤੋਂ. ਵਿਹਾਰ. "ਅੰਧਾ ਜਗਤੁ, ਅੰਧ ਵਰਤਾਰਾ." (ਸੋਰ ਮਃ ੩) ੩. ਪਰਸਪਰ ਲੈਣ ਦੇਣ। ੪. ਪ੍ਰਾਕ੍ਰਿਤ ਕ੍ਰਿਯਾ. ਕੁਦਰਤ ਦੇ ਨਿਯਮਾਂ ਅਨੁਸਾਰ ਹੋਈ ਕ੍ਰਿਯਾ. "ਛਿੱਕ ਪੱਦ ਹਿਡਕੀ ਵਰਤਾਰਾ." (ਭਾਗੁ) ੫. ਹਿੱਸਾ. ਛਾਂਦਾ. ਬਾਂਟਾ.


ਵਿ- ਵਰਤਾਉਣ (ਵੰਡਣ) ਵਾਲਾ। ੨. ਸੰਗ੍ਯਾ- ਵਰਤਾਉ. ਵਰਤੋਂ.


ਸੰ. वर्ती. ਸੰਗ੍ਯਾ- ਦੀਵੇ ਦੀ ਬੱਤੀ. ਵੱਟੀ। ੨. ਲੇਖ. ਲਿਖਤ. ਤਹਰੀਰ। ੩. ਦਵਾਈਆਂ ਦੀ ਬਣਾਈ ਹੋਈ ਬੱਤੀ, ਜੋ ਸਲਾਈ (ਸੁਰਮਚੂ) ਵਾਂਙ ਅੱਖ ਵਿੱਚ ਫੇਰੀ ਜਾਵੇ। ੪. ਸੰ. वत्तरि्न्. ਵਿ- ਰਹਣ ਵਾਲਾ. ਇਹ ਸਮਾਸ ਵਿੱਚ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਨਿਕਟਵਰਤੀ। ੫. ਦੇਖੋ, ਵ੍ਰਤੀ.


ਵਰਤਾਇਆ. ਵਰਤੋਂ ਵਿੱਚ ਲਿਆਂਦਾ. "ਆਪਨ ਖੇਲ ਆਪਿ ਵਰਤੀਜਾ." (ਸੁਖਮਨੀ)


ਵ੍ਰਤ. "ਵਰਤੁ ਤਪਨੁ ਕਰਿ ਮਨੁ ਨਹੀ ਭੀਜੈ." (ਰਾਮ ਅਃ ਮਃ ੧)


ਸੰ. ਵਤੁਲ. ਵਿ- ਗੋਲ। ੨. ਸੰਗ੍ਯਾ- ਗਾਜਰ.


ਵਤੁਲ (ਗੋਲ) ਆਕਾਰ। ੨. ਗੋਲ ਆਕਾਰ ਦਾ.


ਵਰਤਾਉ ਵਿੱਚ ਲਿਆਉਣ ਦਾ ਭਾਵ (use). ੨. ਲੈਣ ਦੇਣ ਆਦਿ ਦਾ ਪਰਸਪਰ ਵਿਹਾਰ.


ਕ੍ਰਿ. ਵਿ- ਵਰਤਦਾ. ਹੋ ਰਿਹਾ. "ਓਹੁ ਸਭੁ ਕਿਛੁ ਜਾਣੈ, ਜੋ ਵਰਤੰਤਾ." (ਗਉ ਮਃ ੫) ੨. ਦੇਖੋ, ਵ੍ਰਿੱਤਾਂਤ.


ਸੰ. ਵਿ- ਵਰ ਦੇਣ ਵਾਲਾ. ਇੱਛਾ ਪੂਰਾ ਕਰਨ ਵਾਲਾ। ੨. ਦੇਖੋ, ਬਰਦ। ੩. ਸੰਗ੍ਯਾ- ਪਾਰਬ੍ਰਹਮ. ਕਰਤਾਰ। ੪. ਅ਼. [ورد] ਗੁਲਾਬ. ਗੁਲਾਬ ਦਾ ਫੁੱਲ। ੫. ਬਹਾਦੁਰ. ਯੋੱਧਾ.