ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸ੍ਰੀਧਰ. ਸੰਗ੍ਯਾ- ਕਰਤਾਰ."ਸ੍ਰੀ ਨਿਵਾਸ ਆਦਿ ਪੁਰਖੁ ਸਦਾ ਤੁਹੀ." (ਸਵੈਯੇ ਮਃ ੪. ਕੇ) "ਬ੍ਰਹਮ ਮਹੇਸੁਰ ਬਿਸਨੁ ਸਚੀ ਪਤਿ ਅੰਤ ਫਸੇ ਜਮ ਫਾਸਿ ਪਰੈਂਗੇ। ਜੇ ਨਰ ਸ੍ਰੀਪਤਿ ਕੇ ਪ੍ਰਸ ਹੈਂ ਪਗ ਤੇ ਨਰ ਫੇਰ ਨ ਦੇਹ ਧ੍ਰਰੈਂਗੇ॥" (ਅਕਾਲ) ੨. ਵਿਸਨੁ। ੩. ਵਿ- ਦੌਲਤਮੰਦ. ਧਨੀ.


ਮਾਘ ਸੁਦੀ ੫. ਬਸੰਤ ਪੰਚਮੀ. ਇਸ ਦਿਨ ਲੱਛਮੀ ਦਾ ਪੂਜਨ ਹਿੰਦੂਸ਼ਾਸਤ੍ਰਾਂ ਵਿੱਚ ਵਿਧਾਨ ਹੈ, ਇਸ ਲਈ ਸ਼੍ਰੀਪੰਚਮੀ ਨਾਉਂ ਹੈ.


ਸੰ. ਵਿ- ਸੁੰਦਰ ਹੈ ਫਲ ਜਿਸ ਦਾ। ੨. ਸੰਗ੍ਯਾ- ਖਿਰਨੀ। ੩. ਬਿੱਲ। ੪. ਬਹੁਤ ਲੋਕ ਨਲੀਏਰ ਨੂੰ ਭੀ ਸ਼੍ਰੀ ਫਲ ਆਖਦੇ ਹਨ, ਪਰ ਇਹ ਸਹੀ ਨਹੀਂ. ਦੇਖੋ, ਸਿਰਫਲ.


ਸੰ. श्रीवर्ण ਸ਼੍ਰੀ- ਵਰ੍‍ਣ. ਵਿ- ਸੁੰਦਰ ਹੈ ਰੰਗ ਜਿਸ ਦਾ. ਸ਼ੋਭਨ ਵਰਣ ਵਾਲਾ। ੨. ਚਿੱਟੇ ਰੰਗ ਵਾਲਾ ਘੋੜਾ, ਜੋ ਅਸ੍ਵਮੇਧ ਯੱਗ ਵਿੱਚ ਮਾਰਿਆ ਜਾਂਦਾ ਹੈ. ਇਸ ਘੋੜੇ ਬਾਬਤ ਪੁਰਾਣਾਂ ਨੇ ਦੱਸਿਆ ਹੈ ਕਿ ਅਸ੍ਵਮੇਧ ਲਈ ਚਿੱਟੇ ਰੰਗ ਦਾ, ਕਾਲੇ ਕੰਨਾ ਵਾਲਾ ਅਤੇ ਪੀਲੀ ਹੈ ਦੁਮ ਜਿਸ ਦੀ ਐਸਾ ਘੋੜਾ ਚਾਹੀਏ.¹ ਕਿਸੇ ਲਿਖਾਰੀ ਨੇ ਸ੍ਰੀਬਰਣ ਦੀ ਥਾਂ ਸੀ ਬਰਣ ਸ਼ਬਦ ਲਿਖ ਦਿੱਤਾ ਹੈ. ਦੇਖੋ, ਸੀਬਰਣ.


ਦੇਖੋ, ਭਗਵਤੀ.


ਸ਼੍ਰੀ ਮਾਨ ਦਾ ਇਸਤ੍ਰੀ ਲਿੰਗ.


ਸੰ. श्रीमान् ਵਿ- ਸ਼ੋਭਾ ਵਾਲਾ। ੨. ਧਨ ਵਾਲਾ। ੩. ਉੱਚੀ ਪਦਵੀ ਵਾਲਾ. ਸ਼੍ਰੀਮੰਤ. ਸ਼੍ਰੀ ਯੁਤ.


ਸੰ. ਸੰਗ੍ਯਾ- ਕੰਨ। ੨. ਵੇਦ. ਵੇਦਾਂ ਦੀ ਸ਼੍ਰੁਤਿ ਸੰਗ੍ਯਾ ਇਸ ਕਰਕੇ ਹੋਈ ਕਿ ਪੁਰਾਣੇ ਵੇਲੇ ਇਹ ਲਿਖੇ ਹੋਏ ਨਹੀਂ ਸਨ, ਕੇਵਲ ਸੁਣਕੇ ਯਾਦ ਕੀਤੇ ਜਾਂਦੇ ਸਨ. "ਸ਼੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ." (ਸੂਹੀ ਛੰਤ ਮਃ ੫) ੩. ਸੁਣਨਾ. ਸ੍ਰਵਣ। ੪. ਕਹਾਵਤ. ਕਹਾਣੀ। ੫. ਜਨਚਰਚਾ. ਦੰਤਕਥਾ. ੬. ਸੰਗੀਤ ਅਨੁਸਾਰ ਸ੍ਵਰ ਦੀ ਮਾਤ੍ਰਾ ਅਥਵਾ ਅੰਸ਼ ਦਾ ਨਾਉਂ ਸ਼੍ਰੁਤਿ ਹੈ ਅਰ ਉਨ੍ਹਾਂ ਦੇ ਨਾਉਂ ਇਹ ਹਨ-#ਸਾਡਜ ਦੀ- ਤੀਵ੍ਰਾ, ਕੁਮੁਦਵਤੀ, ਮੰਦ੍ਰਾ, ਛੰਦੋਵਤੀ.#ਰਿਸਭ ਦੀ- ਦਯਾਵਤੀ, ਰੰਜਿਨੀ, ਰਕ੍ਤਿਕਾ.#ਗਾਂਧਾਰ ਦੀ- ਰੌਦ੍ਰੀ. ਕ੍ਰੋਧਾ.#ਮਧ੍ਯਮ ਦੀ- ਵਜ੍ਰਿਕਾ, ਪ੍ਰਸਾਰਿਣੀ, ਪ੍ਰੀਤਿ, ਮਾਰ੍‍ਜਨੀ.#ਪੰਚਮ ਦੀ- ਸ਼੍ਰਿਤਿ, ਰਕ੍ਤਾ, ਸੰਦੀਪਿਨੀ, ਆਲਾਪਿਨੀ.#ਧੈਵਤ ਦੀ- ਮਦੰਤੀ, ਰੋਹਿਣੀ, ਰਮ੍ਯਾ.#ਨਿਸਾਦ ਦੀ- ਉਗ੍ਰਾ, ਕ੍ਸ਼ੋਭਿਣੀ.#ਦੇਖੋ, ਸੁਰਤਿ ੭.