ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਵਰਦਾਤ੍ਹ੍ਹਿ. ਵਰ (ਮਨੋਕਾਮਨਾ) ਦੇਣ ਵਾਲਾ. "ਨਾਲਿਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ." (ਆਸਾ ਮਃ ੧) ਦੇਖੋ, ਨਾਲਿਕੁਟੰਬੁ। ੨. ਵਿਸਨੁ। ੩. ਸ਼ਿਵ.


ਸੰਗ੍ਯਾ- ਸਿਪਾਹੀ ਆਦਿਕ ਦਾ ਲਿਬਾਸ. ਬਾਣਾ (uniform) ਇਸ ਦਾ ਮੂਲ ਅੰ. Order ਹੈ.


ਸੰ. वर्ध्. ਧਾ- ਕਤਰਨਾ, ਭਰਨਾ, ਪੂਰਨ ਕਰਨਾ, ਵਧਾਉਣਾ.


ਵਿ- वर्द्घक ਪੂਰਾ ਕਰਨ ਵਾਲਾ। ੨. ਛੇਦਕ. ਟੁੱਕਣ ਵਾਲਾ। ੩. ਵਧਾਉਣ ਵਾਲਾ. "ਬਲਵਰਧਕ ਭੋਜਨ ਅਚਵੰਤੇ." (ਗੁਪ੍ਰਸੂ)


ਸੰਗ੍ਯਾ- वर्द्घन. ਕੱਟਣ ਦੀ ਕ੍ਰਿਯਾ। ੨. ਪੂਰਾ ਕਰਨਾ। ੩. ਵਧਾਉਣਾ.


ਵਿ- वर्द्घमान्. ਵਧਿਆ ਹੋਇਆ। ੨. ਸੰਗ੍ਯਾ- ਏਰੰਡ ਦਾ ਬਿਰਛ। ੩. ਮਿੱਟੀ ਦਾ ਭਾਂਡਾ. ਬਰਤਮਾਨ. ਇਸੇ ਤੋਂ ਬਧਣਾ ਸ਼ਬਦ ਬਣਿਆ ਹੈ. ਦੇਖੋ, ਬਧਣਾ ੩। ੪. ਪਿਆਲਾ। ੫. ਵਿਸਨੁ। ੬. ਜੈਨ ਮਤ ਦਾ ਚੌਬੀਹਵਾਂ ਤੀਰਥੰਕਰ, ਜਿਸ ਦੀ ਸੰਗ੍ਯਾ- ਮਹਾਵੀਰ ਭੀ ਹੈ. ਵੈਸ਼ਾਲੀ ਵਿੱਚ ਇਸ ਦਾ ਜਨਮ, ਅਤੇ ਪਾਵਾ (ਜਿਲਾ ਪਟਨਾ) ਵਿੱਚ ਦੇਹਾਂਤ ਹੋਇਆ. ਇਹ ਈਸਵੀ ਸਨ ਤੋਂ ੪੩੭ ਵਰ੍ਹੇ ਪਹਿਲਾਂ ਹੋਇਆ ਹੈ। ੪. ਵਰਤਮਾਨ "ਬਰਦਮਾਨ" ਦਾ ਪੁਰਾਣਾ ਨਾਮ.


ਦੇਖੋ, ਵਰਣ। ੨. ਰੰਗ (ਵਰ੍‍ਣ). "ਵਰਨ ਚਿਹਨ ਨ ਜਾਇ ਲਖਿਆ." (ਵਡ ਛੰਤ ਮਃ ੫) ੩. ਜਾਤਿਭੇਦ. "ਚਾਰੇ ਵਰਨ ਆਖੈ ਸਭੁਕੋਈ." (ਭੈਰ ਮਃ ੩)


ਵਿ- ਵਰ੍‍ਣ (ਅੱਖਰਾਂ) ਕਰਕੇ. ਜਿਸ ਦਾ ਵਰਣਨ ਨਹੀਂ ਹੋ ਸਕਦਾ। ੨. ਉੱਤਮ ਅਤੇ ਨੀਚ ਵਰਣ। ੩. ਵਰ੍‍ਣਾਭਿਮਾਨ ਤੋਂ ਰਹਿਤ. "ਗੁਰਮੁਖ ਵਰਨ ਅਵਰਨ ਹੋਇ." (ਭਾਗੁ)