ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮਘਪਿੱਪਲੀ। ੨. ਮਗਹਰਭੂਮਿ ਦੇਖੋ, ਮਗਹਰ। ੩. ਸੰ. ਅਸ਼੍ਵਿਨੀ ਤੋਂ ਦਸਵਾਂ ਨਕ੍ਸ਼੍‍ਤ੍ਰ.


ਛੋਟਾ ਘੜਾ (ਕਲਸ਼).


ਜਿਲਾ ਅਤੇ ਤਸੀਲ ਲਹੌਰ ਦਾ ਇੱਕ ਨਗਰ, ਇੱਥੇ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਪਵਿਤ੍ਰ ਅਸਥਾਨ "ਦਾਤਨ ਸਾਹਿਬ" ਨਾਉਂ ਤੋਂ ਪ੍ਰਸਿੱਧ ਹੈ.


ਮਗਧ ਈਸ਼੍ਵਰ, ਜਰਾਸੰਧ. "ਰਾਮ ਮਘੇਸੂਰ ਦਲ ਹਨਡਾਰਾ." (ਗੁਪ੍ਰਸੂ) ਬਲਰਾਮ ਨੇ ਜਰਾਸੰਧ ਦਾ ਲਸ਼ਕਰ ਮਾਰ ਸੁੱਟਿਆ.


ਰਾਜਪੂਤ ਜਾਤਿ. "ਮਰਹਟੇ ਮਘੇਲੇ ਤੇਰੀ ਮਨ ਸੋਂ ਤਪਸ੍ਯਾ ਕਰੈਂ." (ਅਕਾਲ) "ਮਘੇਲੇ ਧਁਧੇਲੇ ਬੁਁਦੇਲੇ ਚਦੇਲੇ। ਕਛ੍ਵਾਹੇ ਰਠੌਰੇ ਬਘੇਲੇ ਖੱਡੇਲੇ." (ਚਰਿਤ੍ਰ ੩੨੦) ੨. ਮਗਧ ਦੇਸ਼ ਦਾ ਵਸਨੀਕ. ਦੇਖੋ, ਮਾਘ ੩.


ਸੰ. मच्. ਧਾ- ਅੰਹਕਾਰ ਕਰਨਾ, ਦੁਰਾਚਾਰੀ ਹੋਣਾ, ਬੋਲਣਾ, ਪੀਹਣਾ। ੨. ਸੰਗ੍ਯਾ- ਅਸਰ, ਤਾਸੀਰ। ੩. ਸ਼ਕਤਿ. ਬਲ। ੪. ਸੰ. ਮੰਚ. ਮੰਜਾ. ਪਲੰਘ. "ਮਚ ਦੀਨ ਬਿਛਾਇ ਜੁ ਚਾਰੂ." (ਨਾਪ੍ਰ)


ਸੰਗ੍ਯਾ- ਮਚਾਕਾ. ਖਾਣ ਅਤੇ ਬੋਲਣ ਸਮੇਂ ਹੋਠਾਂ ਤੋਂ ਉਪਜਿਆ ਸ਼ਬਦ. "ਮਚਕ ਮਚਕ ਕਬ ਕਹਿ ਹੈਂ ਬਚਨ ਬਨਾਇਕੈ." (ਚਰਿਤ੍ਰ ੨੦੯) ੨. ਨਖਰੇ ਦੀ ਚਾਲ। ੩. ਦਬਾਉ. ਦਾਬ.