ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦਸ ਗਰਦਨਾਂ ਵਾਲਾ, ਰਾਵਣ. ਦਸ਼ਗ੍ਰੀਵ. "ਦੇਹੁ ਸਿਯਾ ਦਸਕੰਧ." (ਰਾਮਾਵ)
ਦੇਖੋ, ਦਸਤਖਤ. "ਆਗੇ ਲਿਖਾਰੀ ਕੇ ਦਸਖਤ." (ਅਕਾਲ) ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕ਼ਲਮ ਤੋਂ ਲਿਖਿਆ ਪਾਠ, ਅਤੇ ਇਸ ਤੋਂ ਅੱਗੇ ਲਿਖਾਰੀ ਦੇ ਦਸ੍ਤਖ਼ਤ਼ (ਹਸ੍ਤਾਕ੍ਸ਼੍ਰ) ਹਨ.
ਸੰਗ੍ਯਾ- ਦਸ਼ਗਾਤ੍ਰ. "ਹਿੰਦੂਮਤ ਅਨੁਸਾਰ ਮੋਏ ਪ੍ਰਾਣੀ ਪਿੱਛੋਂ ਦਸ ਦਿਨ ਦਾ ਕਰਮ, ਜਿਸ ਵਿੱਚ ਪਿੰਡ ਦਾਨ ਆਦਿ ਕੀਤਾ ਜਾਂਦਾ ਹੈ, ਪੁਰਾਣਾਂ ਦਾ ਲੇਖ ਹੈ ਕਿ ਇਸੇ ਪਿੰਡ ਦਾਨ ਤੋਂ ਦਸ਼ ਦਿਨਾਂ ਵਿੱਚ ਪ੍ਰੇਤ ਦਾ ਗਾਤ੍ਰ (ਸ਼ਰੀਰ) ਬਣਦਾ ਹੈ. ਪਹਿਲੇ ਦਿਨ ਦੇ ਪਿੰਡ ਤੋਂ ਸਿਰ, ਦੂਜੇ ਦਿਨ ਦੇ ਪਿੰਡ ਤੋਂ ਨੱਕ ਕੰਨ ਅੱਖਾਂ ਆਦਿ, ਇਸੇ ਤਰਾਂ ਦਸਵੇਂ ਦਿਨ ਪੈਰ ਬਣਕੇ ਦੇਹ ਪੂਰੀ ਹੋਜਾਂਦੀ ਹੈ.
to abdicate, give up, relinquish, renounce