ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਹਸ੍ਤ- ਆਲੰਬਨ. ਹੱਥ ਦਾ ਸਹਾਰਾ. ਦੇਖੋ, ਹਸਤਅਲੰਬਨ.
ਹਾਥੀ. ਦੇਖੋ, ਹਸ੍ਤੀ. "ਹਸਤਿ ਘੋੜੇ ਜੋੜੇ ਮਨ ਭਾਨੀ." (ਆਸਾ ਮਃ ੫)
ਸਹੋਤ੍ਰ ਦੇ ਪੁਤ੍ਰ ਹਸ੍ਤਿਨ ਰਾਜੇ ਦੇ ਪੁਤ੍ਰ ਅਜਮੀਢ ਦਾ ਆਪਣੇ ਪਿਤਾ ਦੇ ਨਾਉਂ ਪੁਰ ਵਸਾਇਆ ਹੋਇਆ ਨਗਰ, ਜੋ ਕੌਰਵਾਂ ਦੀ ਰਾਜਧਾਨੀ ਸੀ. ਇਹ ਦਿੱਲੀ ਤੋਂ ੫੭ ਮੀਲ ਈਸ਼ਾਨ ਕੋਣ ਗੰਗਾ ਦੇ ਕਿਨਾਰੇ ਜਿਲਾ ਮੇਰਠ ਵਿੱਚ ਹੈ. ਪੁਰਾਣਾ ਸ਼ਹਿਰ ਗੰਗਾ ਨੇ ਕਦੇ ਦਾ ਰੁੜ੍ਹਾ ਦਿੱਤਾ ਹੈ, ਵਰਤਮਾਨ ਸ਼ਹਿਰ ਨਵੀਂ ਆਬਾਦੀ ਹੈ.¹
ਸੰਗ੍ਯਾ- ਹਸ੍ਤ (ਸੁੰਡ) ਵਾਲੀ ਹਥਣੀ। ੨. ਇਸਤ੍ਰੀ ਦੀ ਇੱਕ ਜਾਤਿ. "ਥੂਲ ਅੰਗੁਲੀ ਚਰਣ ਮੁਖ, ਅਧਰ ਭ੍ਰਿਕੁਟਿ ਕਟੁ ਬੋਲ। ਮਦਨਸਦਨ ਰਦ ਕੰਧਰਾ, ਮੰਦ ਚਾਲ ਚਿਤ ਲੋਲ। ਸ੍ਵੇਦ ਮਦਨਜਲ ਦ੍ਵਿਰਦ ਮਦ ਗੰਧਿਤ ਭੂਰੇ ਕੇਸ਼। ਅਤਿ ਤੀਛਨ ਬਹੁ ਲੋਮ ਤਨ ਭਨਿ ਹਸ੍ਤਿਨਿ ਇਹ ਵੇਸ." (ਰਸਿਕ ਪ੍ਰਿਯਾ)
ਦੇਖੋ, ਹਸਤੀ। ੨. ਫ਼ਾ. [ہستی] ਸੰਗ੍ਯਾ- ਹੋਂਦ. ਅਸ੍ਤਿਤ੍ਵ.